ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਹਾਇਗਾ

ਹਾਇਗਾ ਜਪਾਨੀ ਪੇਂਟਿੰਗ ਦੀ ਇੱਕ ਸ਼ੈਲੀ ਹੈ ਜਿਸ ਦਾ ਸ਼ਬਦੀ ਅਰਥ ਹੈ-ਚਿੱਤਰ ਕਵਿਤਾ ਜਾਣੀ ਕਿ ਹਾਇਕੁ ਦੀ ਚਿੱਤਰਕਾਰੀ।
ਹਾਇਗਾ ਦੋ ਸ਼ਬਦਾਂ ਦੇ ਜੋੜ ਨਾਲ਼ ਬਣਿਆ ਹੈ.....


ਹਾਇਗਾ = ਹਾਇ + ਗਾ 


ਹਾਇ  = ਕਵਿਤਾ ਜਾਂ ਹਾਇਕੁ


ਗਾ = ਰੰਗ ਚਿੱਤਰ ( ਚਿੱਤਰਕਲਾ)


ਹਾਇਗਾ ਦੀ ਸ਼ੁਰੂਆਤ 17ਵੀਂ ਸਦੀ 'ਚ ਜਪਾਨ 'ਚ ਹੋਈ ਸੀ। ਜਪਾਨੀਆਂ ਦੇ ਜਨ-ਜੀਵਨ 'ਚ ਇਸ ਦਾ ਬਹੁਤ ਮਹੱਤਵਪੂਰਣ ਸਥਾਨ ਹੈ।


ਹਾਇਗਾ ਵਿੱਚ 3 ਤੱਤ ਜ਼ਰੂਰੀ ਹੁੰਦੇ ਹਨ
1.ਰੰਗ-ਚਿੱਤਰ
2.ਹਾਇਕੁ ਕਵਿਤਾ
3.ਸੁਲੇਖ


ਰੰਗ-ਚਿੱਤਰ ਚਾਹੇ ਹਾਇਕੁ ਦੇ ਬਿੰਬ ਨਾ ਵੀ ਦਰਸਾਏ ਪਰ ਇਨ੍ਹਾਂ 'ਚ ਗਹਿਰਾ ਸਬੰਧ ਜ਼ਰੂਰ ਹੁੰਦਾ ਹੈ। ਉਸ ਜ਼ਮਾਨੇ 'ਚ ਹਾਇਗਾ ਰੰਗਾਂ ਤੇ ਬੁਰਸ਼ ਨਾਲ਼ ਬਣਾਇਆ ਜਾਂਦਾ ਸੀ।ਪ੍ਰਸਿੱਧ ਹਾਇਕੁਆਂ ਨੂੰ ਪੱਥਰ 'ਤੇ ਉਕੇਰ ਕੇ ਸਮਾਰਕ ਬਨਾਉਣ ਦੀ ਕਲਾ ਨੂੰ ਕੁਹੀ ਕਿਹਾ ਜਾਂਦਾ ਹੈ।ਇਹ ਕਲਾ ਸਦੀਆਂ ਤੋਂ ਪ੍ਰਚਲੱਤ ਹੈ ।
 ਅੱਜਕੱਲ ਕਲਾਕਾਰ ਹਾਇਗਾ ਬਨਾਉਣ ਲਈ ਡਿਜੀਟਲ ਫੋਟੋ ਦੀ ਵਰਤੋਂ ਕਰਦੇ ਹਨ। 

                                                   ਹਾਇਕੁ ਕਾਵਿ
                                               ਮਿਲ਼ੇ ਰੰਗ-ਚਿੱਤਰ
                                                    ਬਣੇ ਹਾਇਗਾ 

ਸੰਪਾਦਕ-ਡਾ.ਹਰਦੀਪ ਕੌਰ ਸੰਧੂ 

1 comment:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ