ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Oct 2017

ਜ਼ਬਾਨ (ਮਿੰਨੀ ਕਹਾਣੀ)

Related image
ਨਿੱਕੂ ਨੂੰ ਆਪਣਾ ਸਕੂਲ ਦਾ ਕੰਮ ਮੁਕਾਉਣ ਦੀ ਕਾਹਲ ਸੀ। ਉਹ ਸੁਆਲ 'ਤੇ ਸੁਆਲ ਕਰੀ ਜਾ ਰਿਹਾ ਸੀ ਤੇ ਮੈਂ ਸਮਝਾਈ ਜਾ ਰਹੀ ਸਾਂ। ਐਨੇ ਨੂੰ ਜਾਗ ਲਈ ਦਹੀਂ ਲੈਣ ਆਈ ਗੁਆਂਢਣ ਮੇਰੇ ਨਾਲ਼ ਗੱਲੀਂ ਲੱਗ ਗਈ। 
" ਬੁਰਾ ਮੱਤ ਮਾਨਨਾ।ਏਕ ਬਾਤ ਕਹੂੰ ?"
 "ਨਹੀਂ ਨਹੀਂ ਬੁਰਾ ਕਿਉਂ ਮੰਨਣਾ,ਚਾਹੇ ਦੋ ਕਹੋ। "
"ਆਏ ਹਾਏ ! ਇਤਨਾ ਇੰਟੈਲੀਜੈਂਟ ਬੱਚਾ, ਸਕੂਲ ਮੇਂ ਹਮੇਸ਼ਾਂ ਫਸਟ ਆਤਾ ਔਰ ਪੰਜਾਬੀ ਬੋਲਤਾ ਹੈ।"
 " ਕੀ ਪੰਜਾਬੀ ਬੋਲਣ ਵਾਲ਼ਾ ਭਲਾ ਹੁਸ਼ਿਆਰ ਨਹੀਂ ਹੋ ਸਕਦਾ ?"
 " ਨਹੀਂ, ਨਹੀਂ , ਮੇਰਾ ਮਤਲਬ ਯੇ ਹਿੰਦੀ ਮੇਂ ਬਾਤ ਨਹੀਂ ਕਰਤਾ।"
 "ਜਦੋਂ ਮਾਂ ਪੰਜਾਬੀ ਬੋਲਦੀ ਆ ਤਾਂ ਪੁੱਤ ਵੀ ਓਹੀਓ ਜ਼ਬਾਨ ਬੋਲੂ।"
 "ਕਿਆ ਵੇ ਬਾਹਰ ਭੀ ਪੰਜਾਬੀ ਹੀ ਬੋਲਤਾ ਹੈ ? ਉਸੇ ਕੋਈ ਦਿੱਕਤ ਨਹੀਂ ਆਤੀ ਕਿਆ ?"
 " ਜੇ ਮੇਰੇ ਵਰਗੀ ਪੰਜਾਬੀ ਬੋਲਣ ਵਾਲ਼ੀ ਇੱਕ ਪੇਂਡੂ ਪੰਜਾਬਣ ਉਚੇਰੀ ਵਿਦਿਆ ਹਾਸਲ ਕਰ ਸਕਦੀ ਆ ਫੇਰ ਭਲਾ ਨਿੱਕੂ ਨੂੰ ਕਾਹਦੀ ਦਿੱਕਤ  ?"

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 605 ਵਾਰ ਪੜ੍ਹੀ ਗਈ ਹੈ।

                 ਲਿੰਕ 1                           ਲਿੰਕ 2

4 comments:

  1. ਸਾਡੇ ਮਨਾਂ ਵਿਚ ਇੱਕ ਗੱਲ ਘਰ ਕਰ ਚੁੱਕੀ ਹੈ ਕਿ ਪੰਜਾਬੀ ਵਿਚ ਕੁਛ ਨਹੀਂ ਹੋ ਸਕਦਾ .ਇਸੇ ਲਈ ਕਈ ਬੜੇ ਬੜੇ ਸਿਖ ਲੀਡਰ ਆਪਣੇ ਬਚਿਆਂ ਨੂੰ ਕੌਨਵੈਂਟ ਸਕੂਲ ਵਿਚ ਦਾਖਾ ਕਰਾਉਂਦੇ ਹਨ ਜੋ ਬਹੁਤ ਮਾੜੀ ਗੱਲ ਹੈ .ਇੱਕ ਪਾਸੇ ਤਾਂ ਪੰਜਾਬੀ ਸੂਬਾ ਲੈਣ ਲਈ ਇਤਨੇ ਮੋਰਚੇ ਲਾਏ .ਇਹਨਾਂ ਮੋਰਚਿਆਂ ਦਾ ਭਲਾ ਕੀ ਫਾਯਦਾ ਹੋਇਆ ਜਦ ਕਿ ਹਮ ਕੋ ਤੁਮ ਕੋ ਬੋਲਣੀ ਹੈ ?

    ReplyDelete
  2. ਪਤਾ ਨਹੀਂ ਕਿਉੰ ਲੋਗ ਅਪਨੀ ਮਾਂ ਬੋਲੀ ਬੋਲਨ ਤੋ ਗੁਰੇਜ ਕਰਦੇ ਹਨ।ਜਦ ਕਿ ਮਾਂ ਦੇ ਗਰਭ ਚੌਂ ਹੀ ਮਾਂ ਬੋਲੀ ਹਰ ਬੱਚੇ ਦੇ ਮਨ 'ਚ ਬਸ ਜਾਂਦੀ ਹੈ ।ਸਾਣੂਂ ਬੱਚੇ ਨਾਲ ਗਲਬਾਤ ਅਪਨੀ ਬੋਲੀ 'ਚ ਹੀ ਕਰਨੀ ਚਾਹਿਦੀ ਹੈ ।ਪਹਲਾ ਗੁਰੂ ਮਾਂ ਹੀ ਹੋਤੀ ਹੈ ।ਆਗੇ ਚਲ ਕੇ ਬੱਚਾ ਜੋ ਵੀ ਪੜੇ ਉਸ ਲੇਈ ਸੁਖਾਲਾ ਹੀ ਹੋਗਾ ।ਅਪਨੀ ਬੋਲੀ ਬੋਲਨੇ ਮੇਂ ਸ਼ਰਮ ਕੈਸੀ ।ਸਕੂਲ ਮੇਂ ਜੋ ਵੀ ੱਜਿਤਨੀ ਭਾਸ਼ਾ ਸੀਖੇ ਅਪਨੀ ਮਾਂ ਬੋਲੀ ਜਰੂਰ ਅਣੀ ਚਾਹਿਏ । ਇਸ ਨਾਲ ਕੋਈ ਗੰਵਾਰ ਨਹੀ ਬਨ ਜਾਏਗਾ ।

    ReplyDelete
  3. Ajj kal di soch de hisab nal siraf english hindi bolan ale hi pade likhe a. Or eh chalan punjab ch te status symbol a. Asi mumbai ch rehnde a te me 4 saal di beti bohat sohni punjabi boldi hai te nal nal school de punjabi sikh v rhi hai. Meri poori family punjabi mool di hai te maharshtra di jam par hai. Sare punjabi bolde pad lende te likhde v ne. Punjab vale hairan hunde a . Sanu apni ma boli te man hona chaachida.

    ReplyDelete
  4. आज कल नई पीढ़ी के बच्चे प्राय इंगलिश मीडियम में ही पढ़ते हैं पंजाबी सैकेंड भाषा के रूप में पढ़ते होंगे । अगर पंजाबी का पूरा ज्ञान लें तो नई तकनीक की बातें इंगलिश में पढ़कर अपने पंजाबी जानने वालों के लिये अच्छा अनुवाद कर के पुस्तकें लिख सकते हैं पर वे ऐसा सोचते ही नहीं

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ