ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Oct 2017

ਕਾਨਵੈਂਟ (ਮਿੰਨੀ ਕਹਾਣੀ)

Related image
"ਭਈਆ ਯੇ ਸੇਬ ਕੈਸੇ ਦੀਏ?"
"ਮੈਡਮ ਜੀ,ਡੇਢ ਸੋ ਰੁਪਿਆ।"
"ਭਈਆ ਠੀਕ ਠੀਕ ਲਗਾ । ਤੇਰੇ ਸਾਥ ਵਾਲਾ ਤੋ ਇਤਨਾ ਸਸਤਾ ਦੇ ਰਹਾ ਹੈ। ਕੇਵਲ ਢਾਈ ਸੋ ਕਾ। "
"ਮੈਡਮ ਜੀ, ਆਪ ਲੇ ਤੋ ਲੋ । ਆਪ ਕੋ ਭੀ ਉਤਨਾ ਹੀ ਲਗਾ ਦੇਂਗੇ।"
ਢੇਰ ਸਾਰੇ ਫ਼ਲ ਤੇ ਸਬਜ਼ੀਆਂ ਝੋਲ਼ੇ 'ਚ ਪਾਉਂਦਿਆਂ ਉਸ ਨਾਲ਼ ਆਏ ਪਤੀ ਨੂੰ ਇਸ਼ਾਰਾ ਕਰਕੇ ਰੇਹੜੀ ਵਾਲ਼ੇ ਨੂੰ ਪੈਸੇ ਦੇਣ ਲਈ ਕਿਹਾ। 
" ਬਾਊ ਜੀ ! ਅੰਗਰੇਜੀ ਸਕੂਲ ਮੇਂ ਪੜ੍ਹੀ ਲਾਗੇ ਹੈ ਮੈਡਮ ਜੀ।"
" ਹਾਂ ! ਪਰ ਤੈਨੂੰ ਕਿਵੇਂ ਪਤਾ?"
"ਤਭੀ ਤੋ ਡੇਢ ਕੋ ਢਾਈ ਬਤਾਵੇ ਔਰ ਥੈਲੇ ਮੇਂ ਟਮਾਟਰ ਕੋ ਆਲੂ ਕੇ ਨੀਚੇ ਪਾਵੇ ਹੈ ਬਾਊ ਜੀ।"

  ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 750 ਵਾਰ ਪੜ੍ਹੀ ਗਈ ਹੈ।
          
     ਲਿੰਕ 1                   ਲਿੰਕ 2

2 comments:

  1. ਕਹਾਣੀ ਸੁੰਦਰ ਪਰਸਤੁਤੀ ਹੈ ਇਸ ਗੱਲ ਦੀ ਕਿ ਕਾਨਵੈਂਟ ਪੜ੍ਹਿਆਂ ਨੂੰ ਰੋਜਮਰਾ ਦੀਆ ਵਸਤਾਂ ਬਾਰੇ ਘੱਟ ਗਿਆਨ ਹੁੰਦਾ ਜਿਵੇਂ ਸ਼ਹਿਰੀ ਬੱਚਿਆਂ ਨੂੰ ਘੱਟ ਪਤਾ ਹੁੰਦਾ ਕੇ ਮੂੰਗਫਲੀ , ਆਲੂ, ਸ਼ਕਰਕੰਦੀ ਅਦਰਕ ਵਗੈਰਾ ਦਰਖ਼ਤ ਨੂੰ ਨਹੀਂ ਲੱਗਦੇ ਬਲਕਿ ਧਰਤੀ ਦੇ ਥੱਲੇ ਹੁੰਦੇ ਹਨ ਪੌਦਾ ਜਾਂ ਵੇਲ ਉੱਪਰ ਹੁੰਦੀ ਹੈ। ਏਸੇ ਤਰਾਂ ਗਵਾਰੇ ਦੀਆ ਫਲੀਆਂ ਕਪਾਹ ਦੇ ਫੁੱਲ ਫੇਰ ਟਿੰਡੇ ਫੇਰ ਕਪਾਹ ਭਾਵ ਰੂਈ ਤੇ ਵਿੱਚ ਵੜੇਵੇਂ ਇਹ ਸਾਰੀਆਂ ਗੱਲਾਂ ਕਿਰਿਆਵਾਂ ਸਿਰਫ ਮੇਰੇ ਵਰਗਾ ਪੇਂਡੂ ਹੀ ਦੱਸ ਸਕਦਾ ਸ਼ਹਿਰੀ ਨਹੀਂ।

    ReplyDelete
  2. कानवेंट” स्टोरी पढ़े लिखे अनपढ़ो पर तीखा व्यंग है । कोई कितना भी ऊंचे कालेजों स्कूलों में पढ़ा हो जब उसे अपनी बोली का ज्ञान नहीं अनपढ़ों में भी हँसी का पात्र बनता है । बहुत अच्छी लगी कहानी ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ