ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Sept 2017

ਗਜ਼ਲ

ਮਹਿਕ ਫੁੱਲਾਂ  ਦੀ ਮੁੱਕੀ ਤੇ ਝੁਲਸ ਗਈਆਂ ਨੇ ਛਾਵਾਂ
ਪੱਤੇ ਖੜਕਣ ਥਾਂ ਥਾਂ ਤੇ ਕਲੀਆਂ ਭਰਦੀਆਂ ਆਹਾਂ

ਕਿਥੇ ਗੲੀਆਂ ਰੌਣਕਾਂ ,ਗੱਪਾਂ ਤੇ ਠੱਠੇ ਮਾਰਦੇ ਯਾਰ
ਭੱਖਦੇ ਪਏ ਨੇ ਆਲ੍ਹਣੇ, ਬੋਟ ਆਪਣੇ ਪਾਲਣ ਕਿਵੇਂ ਮਾਵਾਂ

ਧਰਤੀ ਤਪੇ ਤੰਦੂਰ ਜਿਓਂ, ਹਵਾ 'ਚ ਘੁਲ ਗਈ ਅੱਗ
ਅੰਦਰੀਂ ਡੱਕਿਆ ਕਿਸੇ ਦਿਓ ਨੇ,ਲੱਭਣ  ਠੰਠੀਆਂ ਥਾਵਾਂ

ਹਰਾ ਨਹੀਂ ਕਿਤੇ ਦਿਸਦਾ, ਥਾਂ ਥਾਂ ਖੇਤੀਂ ਲੱਗੀ ਅੱਗ
ਬਿਨ ਹਰੇ ਗਤਾਵੇ ਖਾ ਖਾ ਦੁੱਧੀਂ ਸੁੱਕੀਆਂ ਮੱਝਾਂ ਗਾਂਵਾਂ

ਜੀਵ ਜੰਤ ਸੱਭ ਹੌਂਕਦੇ, ਸਹਿਕਦੇ ਕਰਦੇ ਪਾਣੀ ਪਾਣੀ
ਸੁੱਕੀਆਂ  ਢਾਬਾਂ ਸੁੱਕੇ ਛੱਪੜ ,ਪਾਣੀ ਮੁੱਕਿਆ ਦਰਿਆਵਾਂ 

ਭਾਣਾ ਐਸਾ ਵਰਤਿਆ, ਮੱਚੀ ਹਰ ਥਾਂ ਹਾਹਾਕਾਰ
"ਥਿੰਦ" ਨਾ ਕੋਸੀਂ ਰੱਬ ਨੂੰ, ਉਹ ਦੇਂਦਾ ਬਹੁਤ ਸਜ਼ਾਵਾਂ

   ਇੰਜ: ਜੋਗਿੰਦਰ ਸਿੰਘ "ਥਿੰਦ"
    ਸਿਡਨੀ 

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।   
ਲਿੰਕ 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ