ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jun 2017

ਜ਼ਹਿਰ (ਮਿੰਨੀ ਕਹਾਣੀ )


ਜੰਟੇ ਨੇ ਅਾਪਣੇ ਖੇਤ 'ਚ ਸਬਜ਼ੀ ਲਗਾਈ ਹੋਈ ਸੀ । ਇੱਕ ਦਿਨ ਜਦੋਂ ਉਹ ਮੰਡੀ ਵਿੱਚ ਸਬਜ਼ੀ ਵੇਚ ਕੇ ਘਰ ਅਾਇਅਾ ਤਾਂ ਉਸ ਦੀ ਪਤਨੀ ਬਹੁਤ ਹੀ ਘਬਰਾ ਕੇ ਬੋਲੀ ," ਗੁਰਪਾਲ ਤਾਂ ਹੁਣੇ - ਹੁਣੇ ਹੱਥਾਂ 'ਚ ਹੀ ਅਾ ਗਿਅਾ ਸੀ, ਜ਼ਹਿਰਵਾ ਹੋ ਗਿਅਾ ਲੱਗਦਾ , ੳੁਲਟੀਅਾਂ ਕਰੀ ਜਾਂਦਾ , ਹਸਪਤਾਲ ਲੈ ਜਾ ਛੇਤੀ। "
" ਕੀ ਖਾ ਲਿਅਾ ਏਹੋ ਜਾ ? " ਜੰਟੇ ਨੇ ਆਪਣੇ ਪੁੱਤਰ ਨੂੰ ਗੋਦੀ ਚੁੱਕਦਿਆਂ ਪੁੱਛਿਆ ।
" ਅੰਬ ਹੀ ਚੂਸਿਅਾ ਸੀ , ਜੋ ਤੁਸੀਂ ਕੱਲ੍ ਮੰਡੀ ਤੋਂ ਲੈ ਕੇ ਆਏ ਸੀ , ਮਰ ਜਾਣੇ ਲੋਕਾਂ ਨੇ ਕੁਝ ਨੀਂ ਖਾਣ ਜੋਗੇ ਛੱਡਿਅਾ , ਹਰ ਪਾਸੇ ਜ਼ਹਿਰ ਹੀ ਜ਼ਹਿਰ ਵੇਚੀ ਜਾਂਦੇ ਆ , ਕੱਖ ਨਾ ਬਚੇ , ਕੀੜੇ ਪੈਣ...."
ਪਤਨੀ ਦੇ ਬੋਲ ਜੰਟੇ ਨੂੰ ਮੁੜ ੳੁਸ ਖੇਤ ਵਿੱਚ ਲੈ ਗਏ ਜਿੱਥੇ ਉਹ ਚੋਖੀ ਕਮਾਈ ਕਰਨ ਲਈ ਬਹੁਤ ਹੀ ਜਿਅਾਦਾ ਰੇਹ - ਸਪਰੇਹ ਪਾੳੁਂਦਾ ਅਤੇ ਕਦੇ - ਕਦੇ ਵੇਲਾਂ ਦੀਅਾਂ ਜੜ੍ਹਾਂ 'ਚ ਟੀਕੇ ਵੀ ਲਗਾ ਦਿੰਦਾ ਸੀ । ਮਾਸਟਰ ਸੁਖਵਿੰਦਰ ਦਾਨਗੜ੍ਹ
94171-80205

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ