ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Apr 2017

ਸ਼ਿਕਾਰੀ

Sukhwinder Singh Sher Gill's Profile Photo, Image may contain: 1 person, hat and closeupਨਹੀਂ ਬਣ ਸਕਿਆ ਮੈਂ 
ਅਤਿ ਦਰਜੇ ਦਾ ਸ਼ਿਕਾਰੀ 
ਮਨੁੱਖ ਹੀ ਰਹੀ ਗਿਆ। 

ਮੋਰ, ਚਿੜੀਆਂ ਘੁੱਗੀਆਂ 
ਹਾਥੀ ਦੰਦ, ਸ਼ੇਰ ਦੀ ਖੱਲ 
ਸਭ ਕੁਝ ਖਾ ਪੀ ਗਿਆ 
ਤੀਰ ਤੋਂ ਐਟਮ ਦੇ ਸਫ਼ਰ ਤੱਕ। 

ਕਦੇ ਮਨ ਨਾ ਭਰਿਆ 
ਨਾ ਹੀ ਮਿਟੀ ਤ੍ਰਿਸ਼ਨਾ। 

ਕੁੱਖ ਵਿੱਚ ਔਰਤ ਦਾ ਸ਼ਿਕਾਰ 
ਕਰਕੇ ਵੀ ਸਬਰ ਨਾ ਆਇਆ। 

ਪਰ ਸ਼ਾਇਦ ਇਹ ਮਨ 
ਹੋ ਜਾਵੇ ਸ਼ਾਂਤ ਤਦ ਤੱਕ। 

ਜਦ ਧਰਤੀ 'ਤੇ ਕਰ ਲਿਆ 
ਪੂਰੇ ਜੀਵਨ ਦਾ ਸ਼ਿਕਾਰ 
ਹੋਂਦ ਖਤਮ ਕਰ ਲਈ ਆਪਣੀ ਵੀ 
ਅਤੇ ਪਾ ਲਿਆ ਰੁਤਬਾ 
ਅਤਿ ਦਰਜੇ ਦੇ ਸ਼ਿਕਾਰੀ ਦਾ। 

ਮਾਸਟਰ ਸੁਖਵਿੰਦਰ ਦਾਨਗੜ੍ਹ 
(ਬਰਨਾਲਾ )

94171 80205 

ਨੋਟ : ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ ਹੈ।

2 comments:

  1. ਵਿਅੰਗਮਈ ਕਵਿਤਾ ਵਧੀਆ ਹੈ। ਆਧੁਨਿਕਤਾ ਦੇ ਦੌਰ 'ਚ ਅਜੋਕੀ ਟੈਕਨਾਲੋਜੀ ਦੇ ਦੁਰਉਪਯੋਗ ਦੇ ਨਤੀਜਿਆਂ ਨੂੰ ਬਿਆਨਦੀ ਦੇ ਮਨੁੱਖਤਾ ਨੂੰ ਸਹੀ ਸੇਧ ਦਿੰਦੀ ਸੋਹਣੀ ਰਚਨਾ ਸਾਂਝੀ ਕਰਨ ਲਈ ਸ਼ੁਕਰੀਆ ਜੀ।

    ReplyDelete
  2. ਮੈਨੂੰ ਬਹੁਤ ਮਾਣ ਮिਹਸੂਸ ਹੋ िਰਹਾ ਹੈ िਕ ਸਫਰ ਸਾਂਝ ਨੇ ਮੇਰੀ ਰਚਨਾ ਨੂੰ ਅੈਨਾ िਪਅਾਰ िਦॅਤਾ.....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ