ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Apr 2016

ਪੁਕਾਰ



Click on the arrow to listen -                       A word of appreciation from Dr. Sudha Gupta                                                 
ਅੱਜ ਤੜਕੇ -ਤੜਕੇ ਹੀ ਅੱਖ ਖੁੱਲ੍ਹ ਗਈ, ਘੜੀ ਵੱਲ ਨਜ਼ਰਾਂ ਘੁੰਮੀਆਂ -ਪੌਣੇ ਚਾਰ। ਅਚਾਨਕ ਜਾਗ ਉਠਣ ਦਾ ਕਾਰਨ ਵੀ ਅਗਲੇ ਹੀ ਪਲ ਸਮਝ 'ਚ ਆ ਗਿਆ। ਬਾਹਰ ਦੇ ਕਿਸੇ ਰੁੱਖ 'ਤੇ ਕੋਇਲ ਲਗਾਤਾਰ ਕੂਕ ਰਹੀ ਸੀ, ਬਿਨਾਂ ਰੁਕੇ , ਨਿਰੰਤਰ -ਬਿਨਾਂ ਸਾਹ ਲਏ। ਅਜਿਹੀ ਬੇਚੈਨ, ਐਨੀ ਪ੍ਰੇਸ਼ਾਨ ਕਿ ਕੁਝ ਕਿਹਾ ਹੀ ਨਾ ਜਾਏ। ਕਿਹੋ ਜਿਹੀ ਇਹ ਪੁਕਾਰ ਹੈ ?
     ਸਾਡੇ ਰੀਤੀਕਾਲ ਦੇ ਕਵੀਆਂ ਨੇ ਕੋਇਲ ਨੂੰ 'ਕੋਸਣ' ਵਾਲੇ ਗ੍ਰੰਥ ਦੇ ਗ੍ਰੰਥ ਲਿਖ ਮਾਰੇ ਨੇ। ਤਰਾਂ -ਤਰਾਂ ਦੇ ਉਲਾਂਭੇ ਤੇ ਦੋਸ਼ -  'ਨੀ ਭਰੀ ਪੀਤੀ ਕੋਇਲੇ, ਤੂੰ ਕੂਕ -ਕੂਕ ਕੇ ਬਿਰਹਣ ਦਾ ਕਲੇਜਾ ਕੱਢ ਰਹੀ ਏਂ' ਆਦਿ ਅਲੰਕਾਰਾਂ ਨਾਲ ਭਰਿਆ ਪਿਆ ਹੈ ਉੱਤਰਕਾਲੀਨ ਭਗਤੀ ਕਾਵਿ :ਰੀਤੀ ਕਾਵਿ। 
     ਪਰ  ਮੈਨੂੰ ਕੋਇਲ ਦੀਆਂ ਬੇਚੈਨ ਆਵਾਜ਼ਾਂ ਸੁਣ ਕੇ ਹਮੇਸ਼ਾਂ ਲੱਗਦਾ ਹੈ ਕਿ ਕੋਇਲ ਦੀ ਕੂਕ ਆਪਣੇ -ਆਪ 'ਚ ਐਨੀ ਪੀੜਾ ਤੇ ਐਸੀ ਵਿਆਕੁਲ ਬੇਸਬਰੀ ਵਾਲੀ ਹੁੰਦੀ ਹੈ ਕਿ ਉਹ  ਦੂਜਿਆਂ ਨੂੰ ਕੀ ਦੁੱਖੀ ਕਰੇਗੀ। ਉਸ ਨੂੰ ਤਾਂ ਆਪਣੀ ਛੱਟਪਟਾਹਟ ਤੋਂ ਹੋਸ਼ ਨਹੀਂ। ਅੱਜ ਵੀ ਕੋਇਲ ਦੀ ਨਿਰਵਿਘਨ ਪੁਕਾਰ ਨੇ ਆਪਣੀ ਬੇਚੈਨੀ ਨਾਲ ਮੈਨੂੰ ਨੀਂਦ ਤੋਂ ਜਗਾ ਕੇ ਆਪਣੇ ਅਸ਼ਾਂਤ -ਅਸੰਤੋਸ਼ ਜਗਤ ਵਿੱਚ ਖਿੱਚ ਲਿਆ ਹੈ -
ਕੋਇਲ ਪੀੜਾ -
ਜੱਗ ਨਾ ਜਾਣੇ -ਬੁੱਝੇ 
ਸ਼ੋਕ ਬਿਰਥਾ।  

ਡਾ. ਸੁਧਾ ਗੁਪਤਾ 
ਹਾਇਬਨ -ਹਾਇਕੁ ਸੰਗ੍ਰਹਿ 'ਸਫ਼ਰ ਕੇ ਛਾਲੇ ਹੈਂ' 'ਚੋਂ ਧੰਨਵਾਦ ਸਾਹਿਤ 
(ਅਨੁਵਾਦ -ਡਾ ਹਰਦੀਪ ਕੌਰ ਸੰਧੂ )
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ 

4 comments:

  1. ਪੁਕਾਰ ਸੁਨਾ ਪੜਾ ਵੀ ।ਸਚ ਹੈ ਕੋਇਲ ਕਾ ਦਰਦ ਨਾ ਜਾਨਣ ਵਾਲੇ ਨਾਹਕ ਕੋਸਤੇ ਹੈਂ ।ਅਪਨੀ ਅਪਨੀ ਸੋਚ ਹੈ ਇਸ ਚ ਵਿਸ਼ੇਸ਼ ਗਲ ਏਹ ਲਗੀ ਕਿ ਅਨੁਵਾਦ ਬਹੁਤ ਉਤਮ ਹੈ ਅਤੇ ਇਸ ਨੂ ਅਪਨੀ ਮਧੁਰ ਆਵਾਜ ਚ ਪੇਸ਼ ਕਰਕੇ ਔਰ ਵੀ ਦਿਲ ਨੂ ਛੂਨ ਵਾਲਾ ਵਨਾ ਦਿੱਤਾ ਤੁਮ ਨੇ। ਕੈਸੇ ਇਤਨਾ ਸੁਨਦਰ ਅਨੁਵਾਦ ਕਰ ਲੇਤੀ ਹੋ । ਵਧਾਈ ।

    ReplyDelete
  2. बेहद खूबसूरत अनुवाद दिलकश आवाज़ ! जैसा मूल उसी के अनुरूप अनुवाद ! बहन हरदीप जी यह काम सचमुच ऐतिहासिक है!!

    ReplyDelete
  3. ਬੜੀ ਸੁੰਦਰ ਅਤੇ ਦਿਲ -ਖਿਚਵੀਂ ਹਾਇਬਨ ਹੈ ।ਜਦੋਂ ਅੰਬਾਂ ਨੂੰ ਬੂਰ ਪੈਣਾ ਸ਼ੁਰੂ ਹੁੰਦਾ ਹੈ ਉਸਵੇਲੇ ਤੋਂ ਨਰ - ਕੋਇਲ ਕੂ ਕੂ ਕਰ ਕੇ ਮਾਦਾ -ਕੋਇਲ ਨੂੰ ਬੁਲਾਉਂਦੀ ਹੈ ਅਤੇ ਮਾਦਾ ਕੋਇਲ ਕਲਿਕ ਕਲਿਕ ਕਰ ਕੇ ਅੱਗੋਂ ਹੁੰਗਾਰਾ ਭਰਦੀ ਹੈ । ਇਹ ਪੰਛੀ ਇਸੇ ਰੁਤੇ ਹੀ ਬੋਲਦਾ ਹੈ ਬਾਕੀ ਸਾਲ ਭਰ ਚੁੱਪ ਰਹਿੰਦਾ ਹੈ ।

    ReplyDelete
  4. ਬਹੁਤ ਦਿਨਾਂ ਤੋਂ ਸੁਧਾ ਜੀ ਦੇ ਕਿਸੇ ਹਾਇਬਨ ਦਾ ਅਨੁਵਾਦ ਕਰਨਾ ਚਾਹੁੰਦੀ ਸੀ। ਪਰ ਕਿਥੋਂ ਸ਼ੁਰੂ ਕਰਾਂ ਸਮਝ ਨਹੀਂ ਆ ਰਿਹਾ ਸੀ। ਸੁਧਾ ਜੀ ਨੇ ਇੱਕ ਤੋਂ ਵੱਧ ਕੇ ਇੱਕ ਚੰਗੇ ਹਾਇਬਨ ਲਿਖੇ ਨੇ। ਕੁਝ ਹਾਇਬਨ ਦੋਬਾਰਾ ਪੜ੍ਹੇ। ਪੜ੍ਹਦੇ ਪੜ੍ਹਦੇ ਪੁਕਾਰ ਹਾਇਬਨ ਪੜ੍ਹਦਿਆਂ ਲੱਗਾ ਕਿ ਜਿਵੇਂ ਸੁਧਾ ਜੀ ਮੇਰੇ ਸਾਹਮਣੇ ਆ ਬੈਠੇ ਹੋਣ। ਮੈਂ ਕੋਇਲ ਦੀਆਂ ਗੱਲਾਂ ਸੁਣ ਰਹੀ ਹੋਵਾਂ। ਫਿਰ ਦੇਰ ਕਿਸ ਗੱਲ ਦੀ ਹੋਣੀ ਸੀ , ਬੱਸ ਉਹ ਲਿਖਵਾਉਂਦੇ ਗਏ ਤੇ ਮੈਂ ਲਿਖਦੀ ਗਈ। ਇਹ ਬਿਲਕੁਲ ਅਜਿਹਾ ਅਹਿਸਾਸ ਸੀ ਜਿਵੇਂ ਮੇਰੀ ਪੜਨਾਨੀ ਮੈਥੋਂ ਕੁਝ ਨ ਕੁਝ ਲਿਖਵਾ ਲੈਂਦੀ ਹੈ, ਮੇਰੇ ਖਿਆਲਾਂ 'ਚ ਆ ਕੇ। ਫਿਰ ਸੁਧਾ ਜੀ ਦੀ ਮੋਹ ਭਿੱਜੀ ਚਿੱਠੀ ਮਿਲੀ। ਇਹ ਮੇਰੇ ਲਈ ਬਹੁਤ ਅਨਮੋਲ ਹੈ। ਮੈਂ ਇਸ ਨੂੰ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ।
    ਮੈਂ ਸੁਧਾ ਜੀ ,ਕਮਲਾ ਜੀ ,ਰਾਮੇਸ਼ਵਰ ਜੀ ਤੇ ਦਿਲਜੋਧ ਸਿੰਘ ਜੀ ਹੋਣਾ ਦਾ ਹਾਇਬਨ ਨੂੰ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ