ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Feb 2016

ਮੇਰਾ ਪੰਜਾਬ

1.
ਪਾਲਾ ਕੋਹੜੀ
ਵਿਹੜੇ 'ਚ ਲੋਹੜੀ
ਕੱਠੇ ਮਨਾਈ
ਅੱਗ ਸੇਕਦੇ ਖਾਧੀ 
ਮੂੰਗਫਲੀ ਤੇ ਰੋੜੀ। 

2.

ਮੇਰਾ ਪੰਜਾਬ
ਨਿੱਘਰਦਾ ਹੀ ਜਾਵੇ
ਕੋਈ ਨਾ ਸਾਂਭੇ
ਰਾਖਾ ਕੀ ਕਰੂ ਜਦ
ਵਾੜ ਖੇਤ ਨੂੰ ਖਾਵੇ। 


3.
ਦੇਸ ਪੰਜਾਬ 
ਦਲਦਲ ਫਸਿਆ 
ਕੌਣ ਬਚਾਊ 
ਰਾਜਾ ਵਜੀਰ ਚੋਰ 
ਅਰਜ਼ੀ ਸੁਣੂ ਕੌਣ। 

ਹਰਜਿੰਦਰ ਢੀਂਡਸਾ 
(ਕੈਨਬਰਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ

2 comments:

  1. ਹਰਜਿੰਦਰ ਜੀ ਨੇ ਪੰਜਾਬ ਦੇ ਦੋਵੇਂ ਰੂਪ ਪੇਸ਼ ਕੀਤੇ ਨੇ ਇੱਕ ਬੰਨੇ ਪੰਜਾਬ ਦੀ ਲੋਹੜੀ ਨੂੰ ਯਾਦ ਕਰਦਿਆਂ ਰੂਹ ਖਿੜ ਗਈ ਤੇ ਦੂਜੇ ਬੰਨੇ ਅਜੋਕੇ ਪੰਜਾਬ ਦੀ ਨਿੱਘਰਦੀ ਹਾਲਤ ਨੂੰ ਵੇਖ ਦਿਲ ਰੋ ਪਿਆ। ਸੋਹਣੀ ਲਿਖਤ ਸਾਂਝੀ ਕਰਨ ਲਈ ਸ਼ੁਕਰੀਆ ਜੀ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ