ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Aug 2015

ਮੀਂਹ ਦਾ ਜ਼ੋਰ

1.

ਛੱਲੀਆਂ 'ਚ ਕਾਂ 
ਪੂਣਾਂ ਫ਼ੋਲ ਠੁੰਗਦੇ 
ਦੁੱਧ ਦੇ ਦਾਣੇ। 
2.
ਅੰਮ੍ਰਿਤ ਵੇਲੇ 
ਬਬੀਹੇ ਦੀ ਪੁਕਾਰ 
ਮੇਘ ਬਰਸੇ। 
3.
ਮੀਂਹ ਦਾ ਜ਼ੋਰ 
ਸ਼ਾਖਾਵਾਂ ਕਮਜ਼ੋਰ 
ਪੰਛੀ ਕੰਬਦੇ। 

ਬੁੱਧ ਸਿੰਘ ਚਿੱਤਰਕਾਰ 
(ਹੁਸ਼ਿਆਰਪੁਰ) 

ਨੋਟ: ਇਹ ਪੋਸਟ ਹੁਣ ਤੱਕ 200 ਵਾਰ ਪੜ੍ਹੀ ਗਈ।

4 comments:

  1. ਕੁਦਰਤ ਅਤੇ ਪੰਛੀਆਂ ਦਾ ਇਕੋ ਸਮੇਂ ਸੁੰਦਰ ਵਰਨਣ ।
    ਵਧਾਈ !

    ReplyDelete
  2. ਅਤੀ ਸੁੰਦਰ

    ReplyDelete
  3. ਮੀਂਹ ਦੀ ਰੁੱਤ ਦਾ ਖੂਬਸੂਰਤ ਚਿੱਤਰ। ਸ਼ਬਦਾ ਨਾਲ ਬਣਾਇਆ ਗਿਆ।
    ਬਚਿਆਂ ਦੇ ਖੇਲ ਨੂ ਦ੍ਰ੍ਸ਼ੋੰਦਾ ਹਾਇਗਾ ਭੀ ਮੋਹਕ ਹੈ।
    ਦੋਨੋਂ ਰਚਨਾ ਕਾਰਾਂ ਨੂ ਵਧਾਈ

    ReplyDelete
  4. ਪਿਆਰੀ ਅਤੇ ਨਵੇਕਲੀ ਰਚਨਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ