ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jul 2015

ਸਾਉਣ ਝੜੀ (ਤਾਂਕਾ)

1.

ਧੁੰਦਲੀ ਸ਼ਾਮ
ਟਿਮਕਣ  ਬੱਤੀਆਂ
ਪਹਾੜੀ ਉੱਤੇ
ਜੁਗਨੂੰ ਦਾ ਭੁਲੇਖਾ
ਅਕਸਰ ਪਾਉਂਦੀ।

2.
ਬਿਨਾ ਐਨਕਾਂ
ਬਾਰੀ ਵਿਚੋਂ ਤੱਕਿਆ
ਰਾਤੀਂ  ਸ਼ਹਿਰ  
ਅਸ਼ਤਬਾਜ਼ੀ ਵਾਂਗੂੰ   
ਲਿਸ਼ਕੀਆਂ ਬੱਤੀਆਂ। 

3.
ਸਾਉਣ ਝੜੀ
ਪਾਣੀ ਦੀਆਂ ਘਰਾਲਾਂ
ਸਿਰੋਂ  ਨਿਕਲ
ਮੁਖੜੇ ਤੋਂ ਹੁੰਦੀਆਂ
ਕੁੜਤੀ 'ਚ ਵੜੀਆਂ। 

ਹਰਜਿੰਦਰ ਢੀਂਡਸਾ 
(ਕੈਨਬਰਾ )
ਨੋਟ: ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ।

5 comments:

  1. ਮੌਸਮ ਦਾ ਅਸਰ

    ReplyDelete

  2. ਸਾਵਨ ਮਹੀਨੇ ਦੀ ਝੜੀ ਦੇ ਤਾਂਕੇ ਅਚ੍ਛੇ ਲੱਗੇ। ਧੁੰਦਲੀ ਸ਼ਾਮ ਵਾਲਾ ਬਹੁਤ ਸੁੰਦਰ ਬਣਾ ਹੈ। ਤੀਸਰੇ ਤਾਂਕੇ ਨੇ ਮੀਹ ‘ਚ ਭਿਝ੍ਦੇ ਬੰਦੇ ਦਾ ਖੂਬ ਨਕਸ਼ਾ ਬਣਾ ਦਿੱਤਾ ਹੈ । ਬਹੁਤ ਖੂਬ। ਵਧਾਈ ਹਰਜਿੰਦਰ ਜੀ।

    ReplyDelete
  3. ਧੰਨਵਾਦ ਦੋਸਤੋ
    ਤੁਹਾਡੇ ਵੱਡਮੁੱਲੇ ਸੁਝਾਹ ਮੇਰੇ ਲਈ ਅਣਮੁੱਲੇ ਨੇ

    ReplyDelete
  4. ਧੁੰਦਲੀ ਸ਼ਾਮ
    ਟਿਮਟਿਮਾਉਂਦੀ ਬੱਤੀ
    ਪਹਾੜੀ ਉੱਤੇ
    ਜੁਗਨੂੰ ਦਾ ਭੁਲੇਖਾ
    ਅਕਸਰ ਪਾਉਂਦੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ