ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jun 2015

ਬਟਵਾਰੇ ਦੇ ਦਿਨ

‘47 ਦੇ ਦੌਰ 'ਚ ਬਟਵਾਰੇ ਸਮੇਂ ਮੈਂ ਆਪਣੇ ਨਾਨਕੇ ਗਈ ਹੋਈ ਸਾਂ। ਬਟਵਾਰੇ ਦੀਆਂ ਅਫਵਾਹਾਂ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਚੁੱਕੀਆਂ ਸਨ....ਕਿ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਵੇਗਾ। ਫੈਸਲਾ ਹੋ ਚੁੱਕਿਆ ਸੀ। ਹਿੰਦੂਆਂ ਨੂੰ ਪਾਕਿਸਤਾਨ ਤੋਂ ਭਾਰਤ ਆਉਣਾ ਹੋਵੇਗਾ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਵੇਗਾ। ਇੱਕ -ਦੁੱਕਾ ਘਟਨਾਵਾਂ ਵੀ ਵੇਖਣ ਨੂੰ ਆ ਰਹੀਆਂ ਸਨ। ਨਾਨਕੇ ਘਰ 'ਚ ਮਰਦਾਂ ਨੇ ਜਦੋਂ ਚੁਬਾਰੇ ਦੀ ਛੱਤ ਤੋਂ ਦੂਰ -ਦੁਰਾਡੇ ਦੇ ਪਿੰਡਾਂ 'ਚੋਂ ਧੂੰਆਂ ਨਿਕਲਦਾ ਦੇਖਿਆ ਤੇ ਉੱਠਦੀਆਂ ਅੱਗ ਦੀਆਂ ਲਪਟਾਂ ਨਜ਼ਰ ਆਈਆਂ। ਉਹਨਾਂ ਨੂੰ ਫਿਕਰ ਲੱਗਣ ਲੱਗਾ ਕਿ ਕਿਸੇ ਵੀ ਹਾਲਤ 'ਚ ਸ਼ਾਦੀਸ਼ੁਦਾ ਬੇਟੀ ਸਹੀ ਸਲਾਮਤ ਆਪਣੇ ਬੱਚਿਆਂ ਸੰਗ ਆਪਣੇ ਘਰ ਚੱਲੀ ਜਾਵੇ। ਜਦੋਂ ਤੱਕ ਘਰ ਤੋਂ ਕੋਈ ਲੈਣ ਵਾਲਾ ਨਹੀਂ ਆ ਜਾਂਦਾ, ਉਹਨਾਂ ਆਪਣੀ ਸੁਰੱਖਿਆ ਲਈ ਸਭ ਨੂੰ ਸਾਵਧਾਨ ਕਰ ਦਿੱਤਾ। 
ਨਾਨਾ ਜੀ ਸ਼ਾਂਤ ਸੁਭਾਅ ਦੇ ਸਨ। ਚਿੰਤਾ ਦੀਆਂ ਲਕੀਰਾਂ ਨੇ ਉਹਨਾਂ ਨੂੰ ਹੋਰ ਖਾਮੋਸ਼ ਕਰ ਦਿੱਤਾ। ਘਰ ਤੋਂ ਦੂਰ ਹਵੇਲੀ ਜਾਣ ਦੀ ਬਜਾਏ ਹੁਣ ਉਹ ਘਰ 'ਚ ਹੀ ਰਹਿੰਦੇ। ਸੁਰੱਖਿਆ ਦੇ ਲਈ ਘਰ ਦੀ ਉੱਪਰ ਦੀ ਮੰਜ਼ਿਲ 'ਤੇ ਕੰਧ ਦੇ ਨਾਲ -ਨਾਲ ਖਿੜਕੀਆਂ ਦੇ ਨੇੜੇ ਵੱਡਿਆਂ ਤੇ ਬੱਚਿਆਂ ਨੇ ਮਿਲ ਕੇ ਇੱਟਾਂ ਦਾ ਢੇਰ ਲਾ ਲਿਆ ਤਾਂ ਕਿ ਆਪਣਾ ਬਚਾਉ ਕੀਤਾ ਜਾ ਸਕੇ।
ਬੱਚਿਆਂ ਨੂੰ ਇਹ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਹਨਾਂ ਦੇ ਮਨ 'ਚ ਤਾਂ ਸ਼ਾਇਦ ਕਿਸੇ ਤਰਾਂ ਦਾ ਡਰ ਵੀ ਨਾ ਹੋਵੇ। ਬੱਚਿਆਂ ਨੂੰ ਤਾਂ ਇਹ ਸਭ ਕੁਝ ਇੱਕ ਖੇਲ ਹੀ ਲੱਗਦਾ ਹੋਣਾ। ਡਰ ਤੇ ਚਿੰਤਾ ਤਾਂ ਵੱਡਿਆਂ ਨੂੰ ਸੀ ਆਪਣੇ ਪਰਿਵਾਰ ਦੀ ਸੁਰੱਖਿਆ ਦੀ। ਬੱਚੇ ਤਾਂ ਬਹਾਦਰ ਸਿਪਾਹੀ ਬਣੇ ਹਥਿਆਰਾਂ ਨਾਲ ਲੈਸ ਖੜੇ ਸਨ। ਜਿਵੇਂ ਕਹਿ ਰਹੇ ਹੋਣ -

ਨਿੱਕੇ ਸਿਪਾਹੀ
ਘਰ ਦੇ ਰਖਵਾਲੇ
ਖੜੇ ਤਿਆਰ।

ਕਮਲਾ ਘਟਾਔਰਾ 
(ਯੂ.ਕੇ.)

ਨੋਟ: ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ।


4 comments:

  1. ਛੋਟੇ ਸਿਪਾਹੀਆਂ ਦਾ ਬਹਾਦਰੀ ਦਾ ਕਾਰਨਾਮਾ

    ReplyDelete
  2. ਦੁਖਾਂਤ ਦਾ ਸੁੰਦਰ ਚਿੱਤਰਣ

    ReplyDelete
  3. ਇਹ ਹਾਇਬਨ ਬਟਵਾਰੇ ਦੇ ਦਿਨਾਂ ਦੇ ਦੁਖਾਂਤ ਨੂੰ ਬਿਆਨਦਾ ਹੈ।ਇਸ ਹਾਇਬਨ 'ਚ ਬੱਚਿਆਂ ਦੀ ਮਨੋਸਥਿਤੀ ਦਾ ਵਰਨਣ ਕੀਤਾ ਹੈ, ਜਿਸ ਵੱਲ ਕਿਸੇ ਦਾ ਅਜੇ ਤੱਕ ਧਿਆਨ ਨਹੀਂ ਗਿਆ। ਸਹੀ ਕਿਹਾ ਗਿਆ ਹੈ ਕਿ ਡਰ ਤੇ ਪਰੇਸ਼ਾਨੀ ਤਾਂ ਕੇਵਲ ਵੱਡਿਆਂ ਨੂੰ ਸੀ, ਬੱਚਿਆਂ ਨੂੰ ਨਹੀਂ। ਉਹਨਾਂ ਨੇ ਕਿਹੜਾ ਪਹਿਲਾਂ ਅਜਿਹੀ ਸਥਿਤੀ ਦਾ ਸਾਹਮਣਾ ਕੀਤਾ ਸੀ ਜੋ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ ? ਉਹ ਤਾਂ ਇੱਕਠੇ ਕੀਤੇ ਇੱਟਾਂ -ਰੋੜਿਆਂ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਸਮਝਦੇ ਸਨ ਤੇ ਸ਼ਾਇਦ ਉਹਨਾਂ ਨੂੰ ਲੱਗਦਾ ਹੋਣਾ ਕਿ ਉਹ ਇਹਨਾਂ ਨਾਲ ਹੀ ਜੰਗ ਜਿੱਤ ਜਾਣਗੇ। ਇੱਕ ਨਵੇਂ ਦ੍ਰਿਸ਼ਟੀਕੋਣ ਤੋਂ 47 ਦੇ ਹੱਲਿਆਂ ਨੂੰ ਪੇਸ਼ ਕਰਨ ਲਈ ਕਮਲਾ ਜੀ ਦਾ ਧੰਨਵਾਦ।
    ਹਰਦੀਪ

    ReplyDelete
  4. 47 के हाइबन पर टिप्पणी ( 6 /6 /15 )

    ਹਰਦੀਪ ਇਸ ਹਾਈਬਨ ਦੀ ਰੂਹ ਤਕ ਜਾਨੇ ਅਤੇ ਵਿਆਖਿਆ ਕਰਨ ਲੇਇ ਬਹੁਤ ਬਹੁਤ ਧਨਬਾਦ। ਸਾਰੇ ਪਾਠਕਾਂ ਦਾ ਇਸ ਦੁਖਾਂਤ ਤੇ ਨਜਰ ਪਾਉਣ ਦਾ ਭੀ। ਇਕ ਅਓਰ ਗਲ ਜੋ ਸਾਨੂ ਇਸ ਬ੍ਹਿਚੋੰ ਦੇਖਣ ਨੂ ਮਿਲਦੀ ਹੈ ਓਹ ਹੈ ਇਸ ਤਰਹ ਹਿੰਦੀ ਬਿਚ ਲਿਖ ਰਹੀ ਹਾਂ।
    किसी भी लिखत का पूरा आनन्द तभी लिया जा सकता है जब हम सिर्फ सरसरी नज़र डाल कर आगे ना बड़ जायें।
    बँटवारे के इस दुःखान्त में सब से अधिक समझने वाली बात यह भी है कि पहले घर के बड़ों ने बच्चों को बिना किसी प्रकार का भय महसूस कराये सिर्फ सुरक्षा के लिए सावधान किया। बचपन में सीखी कोई भी बात हमेशा याद रहती है। जो जीवन के आने वाले संघर्षों से भी लड़ने की ताकत देती है।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ