ਪਿਛਲੇ ਕਈ ਸਾਲਾਂ ਤੋਂ ਸੀਰੀਆ 'ਚ ਬੱਚੇ ਖੌਫ਼ ਦੇ ਸਾਏ 'ਚ ਰਹਿ ਰਹੇ ਹਨ। ਉਹਨਾਂ ਦੀਆਂ ਅੱਖਾਂ 'ਚ ਹੱਸਦੇ ਸੁਪਨੇ ਨਹੀਂ ਸਗੋਂ ਡਰ ਤੇ ਉਦਾਸੀ ਹੈ। ਜਰਮਨ ਰੈੱਡ ਕ੍ਰਾਸ ਦੇ ਵਰਕਰ ਨੇ ਰਫਿਊਜ਼ੀ ਕੈਂਪ 'ਚ ਰਹਿ ਰਹੀ ਚਾਰ ਸਾਲਾ ਇੱਕ ਬੱਚੀ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਉਸ ਦੇ ਕੈਮਰੇ ਨੂੰ ਬੰਦੂਕ ਸਮਝ ਕੇ ਡਰ ਦੇ ਮਾਰੇ ਆਪਣੇ ਹੱਥ ਉੱਪਰ ਕਰ ਲਏ। ਠੀਕ ਉਸੇ ਤਰ੍ਹਾਂ ਜਿਵੇਂ ਵੱਡੇ ਸਰੈਂਡਰ ਸਮੇਂ ਕਰਦੇ ਹਨ। ਜ਼ਿਕਰਯੋਗ ਹੈ ਕਿ ਸੀਰੀਆ 'ਚ ਪਿਛਲੇ 4 ਸਾਲਾਂ 'ਚ 11 ਹਜ਼ਾਰ ਬੱਚਿਆਂ ਦੀ ਮੌਤ ਅਤੇ 76 ਲੱਖ ਪ੍ਰਭਾਵਿਤ ਹੋਏ ਹਨ। 26 ਲੱਖ ਬੱਚੇ ਸਕੂਲ ਛੱਡ ਚੁੱਕੇ ਹਨ ਅਤੇ 50 ਹਜ਼ਾਰ ਅਧਿਆਪਕਾਂ ਦੀ ਹੱਤਿਆ ਹੋ ਚੁੱਕੀ ਹੈ। ਉਥੇ ਹੀ 42 ਲੱਖ ਬੇਘਰ, 12 ਲੱਖ ਲੋਕਾਂ ਨੇ ਦੂਜੇ ਦੇਸ਼ਾਂ 'ਚ ਸ਼ਰਣ ਲੈ ਰੱਖੀ ਹੈ।
ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ