ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Oct 2014

ਖੂਨ ਪਸੀਨਾ (ਸੇਦੋਕਾ)

1.
ਨਿੱਕਲ ਘਰੋਂ
ਹੁੰਦਾ ਵੇਖ ਤਮਾਸ਼ਾ
ਸਰੇ ਆਮ ਬਜ਼ਾਰੀਂ
ਝੂਠ ਪਖੰਡ 
ਦੁਲੱਤੀਆਂ ਮਾਰਨ
ਸ਼ਰੀਫ ਮਤਾੜਨ। 
2.
ਆਵੇ ਓ ਵਲ੍ਹੀ 
ਜਾਂ ਪੀਰ ਪੈਗੰਬਰ 
ਮਨੁੱਖਤਾ ਦੇ ਘਰ   
ਕਰੇ ਪਾਸਾਰ
ਦੁੱਖਦੀ ਰਗ  ਹਟਾ

ਸੱਚ ਦਾ ਦੀਪ ਜਗਾ ।
 3.

ਦਿਨ ਤੇ ਰਾਤ
ਖਰਾਸੇ ਜੁੱਤਾ ਬੰਦਾ
ਲਗਾ ਏ ਖੋਪੀਂ ਚੰਗਾ
ਖੂਨ ਪਸੀਨਾ
ਔਖਾ ਹੋਇਆ ਜੀਣਾ
ਪਰ ਜੀਣਾ ਤਾਂ ਜੀਣਾ। 


ਇ: ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ। 

2 comments:

  1. ਤੁਹਾਡੀ ਲਿਖਤ ਸੁੰਦਰ ਹੈ ਅਜ ਦੇ ਵਕਤ ਤਸਵੀਰ ਹੈ ।

    ReplyDelete
  2. ਨਿੱਤ ਦੇ ਜੀਣ ਨਾਲ ਜੁੜੇ ਦਰਦ ਪਰੁਨੇ ਸੇਦੋਕਾ। ਓਸ ਪ੍ਰਮਾਤਮਾ ਅੱਗੇ ਹੱਥ ਬੰਨ ਅਰਦਾਸ ਕਿ ਹੁਣ ਤਾਂ ਤੂੰ ਬੌਹੜ ਮਨੁੱਖਤਾ ਦੀ ਰਾਖੀ ਕਰਨ ਲਈ। ਬਹੁਤ ਡੂੰਘੇ ਭਾਵ ਰੱਖਦੀ ਹੈ ਆਪ ਜੀ ਦੀ ਲੇਖਣੀ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ