ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

1 Jul 2014

ਗੁੰਮ ਝਰੋਖੇ (ਤਾਂਕਾ)

1.
ਅਕਾਸ਼ ਖੁੱਲ੍ਹਾ 
ਵਿਹੜੇ ਦੀਆਂ ਕੰਧਾਂ
ਜ਼ੰਜੀਰ ਕਿਤੇ
ਕੋਈ ਨਹੀਂ ਦਿੱਖਦੀ
ਫਿਰ ਵੀ ਬੰਧਨ ਹੈ। 

2.
ਰਾਤ ਢਲ਼ੀ ਹੈ
ਚੰਦ ਲਵੇ ਉਬਾਸੀ
ਊਂਘਣ ਤਾਰੇ
ਮੋਹ ਥਪਕੀ ਦੇ ਕੇ 
ਲੋਰੀ ਸੁਣਾਵੇ ਹਵਾ। 

3.
ਨਿੱਕੜੀ ਚਿੜੀ
ਲੱਭੇ ਕਿੱਥੇ ਬਸੇਰਾ
ਗੁੰਮ ਝਰੋਖੇ
ਦਲਾਨ ਵੀ ਗਾਇਬ
ਜਾਏ ਤਾਂ ਕਿੱਥੇ ਜਾਏ ?

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ
('ਝਰੇ-ਹਰਸਿੰਗਾਰ' ਤਾਂਕਾ- ਸੰਗ੍ਰਹਿ ਵਿੱਚੋਂ ਧੰਨਵਾਦ ਸਹਿਤ)
ਹਿੰਦੀ ਤੋਂ ਅਨੁਵਾਦ- ਡਾ. ਹਰਦੀਪ ਕੌਰ ਸੰਧੂ 

2 comments:

  1. ਜ਼ਿੰਦਗੀ ਖੂਬਸੂਰਤ ਵੀ ਹੈ ਅਤੇ ਨਾਲ ਨਾਲ ਬੰਧਨ ਅਤੇ ਬੇਬਸੀ ਵੀ ਹੈ ।

    ReplyDelete
  2. ਕੁਦਰਤ ਦੇ ਵੱਖ -ਵੱਖ ਰੂਪਾਂ ਨੂੰ ਬੜੇ ਸੁੱਚਜੇ ਢੰਗ ਨਾਲ ਬਿਆਨਿਆ ਗਿਆ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ