ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 May 2014

ਜ਼ਿੰਦਗੀ ਤੇ ਮੌਤ

1.
ਜ਼ਿੰਦਗੀਨਾਮਾ 
ਪਾਣੀ ਦਾ ਬੁੱਲਬਲਾ
ਜਾਂ ਫਿਰ ਵਾਵਰੋਲਾ 
ਬੁੱਲਬੁਲਿਆ
ਪਾਣੀ 'ਚੋਂ ਉਪਜਿਆ 
ਪਾਣੀ 'ਚ ਸਮਾਇਆ । 

2.
ਅੱਜ ਤੀਕ ਨਾ
ਹੋਂਦ ਅਣਹੋਂਦ ਦਾ
ਕਿਸੇ ਭੇਦ ਪਾਇਆ
ਬੱਦਲ ਵਰ੍ਹੇ
ਦਰਿਆਵਾਂ ਉੱਤੇ ਜੋ
ਓਹੀ ਮਿਲੇ ਸਾਗਰਾਂ । 

ਬਾਜਵਾ ਸੁਖਵਿੰਦਰ
(ਪਟਿਆਲ਼ਾ)

ਨੋਟ: ਇਹ ਪੋਸਟ ਹੁਣ ਤੱਕ 48 ਵੇਖੀ ਗਈ। 

3 comments:

  1. ਜਿੰਦਗੀ ਅਤੇ ਮੌਤ ਦੀਆਂ ਰਮਜ਼ਾਂ ਦੀ ਵਿਆਖਿਆ ਕਰਦੀ ਰਚਨਾ ,

    ReplyDelete
  2. ਬਿਲਕੁਲ ਸੱਚ ਕਿਹਾ ਵੀਰ ਸੁਖਵਿੰਦਰ ਨੇ ਕਿ ਹੋਂਦ ਤੇ ਅਣਹੋਂਦ ਜਾਂ ਫਿਰ ਜ਼ਿੰਦਗੀ ਤੇ ਮੌਤ ਇੱਕ ਦੂਜੇ ਦੇ ਕਿੰਨਾ ਨੇੜੇ ਹਨ ਪਰ ਫਿਰ ਵੀ ਅਸੀਂ ਕੁਦਰਤ ਦੇ ਇਸ ਗੁੱਝੇ ਭੇਤ ਤੋਂ ਅਣਜਾਣ ਹੀ ਹਾਂ। ਇਸ ਸਚਾਈ ਨੂੰ ਸੇਦੋਕਾ ਰੂਪ 'ਚ ਪੇਸ਼ ਕਰਨ ਲਈ ਆਪ ਵਧਾਈ ਦੇ ਪਾਤਰ ਹਨ।
    ਮੈਂ ਆਪ ਦਾ ਹਾਇਕੁ-ਲੋਕ ਲਈ ਪਾਏ ਸਮੇਂ-ਸਮੇਂ 'ਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕਰਦੀ ਹਾਂ।

    ReplyDelete
  3. Anonymous3.6.14

    ਹੌਸਲਾ ਅਫ਼ਜਾਈ ਲਈ ਬਹੁਤ-ਬਹੁਤ ਧੰਨਵਾਦ ਜੀ !

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ