ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Dec 2013

ਛਹਿਬਰਾਂ ਲੱਗਣ

1.
ਪੰਛੀ ਗਾਉਣ
ਸੁਰੀਲੇ ਮਿੱਠੇ ਗੀਤ
ਰੋਜ਼ ਸਵੇਰੇ। 
2.
ਚਿੱਟੀ ਬਰਫ਼
ਚੋਟੀਆਂ 'ਤੇ ਬਿਖਰੇ
ਸੋਹਣੀ ਲੱਗੇ। 
3.
ਕਣੀਆਂ ਪੈਣ
ਛਹਿਬਰਾਂ ਲੱਗਣ
ਖੁਸ਼ਬੋ ਫੈਲੇ। 

ਪ੍ਰੋ. ਨਿਤਨੇਮ ਸਿੰਘ
(ਨਾਨਕਪੁਰ-ਮੁਕਤਸਰ)
ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਕੁਦਰਤ ਨਾਲ ਜਿਊਣ ਦੀ ਖੂਬਸੂਰਤ ਕੋਸ਼ਿਸ਼ ।

    ReplyDelete
  2. ਅੰਕਲ ਜੀ ਤੁਸੀਂ ਬਹੁਤ ਖੂਬਸੂਰਤ ਤਸਵੀਰ ਪੇਸ਼ ਕੀਤੀ ਹੈ,,,,,,,,,,ਮੇਰੇ ਵਲੋਂ ਤੁਹਾਨੂੰ ਬਹੁਤ ਬਹੁਤ ਵਧਾਈ।

    ReplyDelete
  3. ਪ੍ਰੋ ਨਿਤਨੇਮ ਸਿੰਘ ਜੀ, ਤੁਸਾਂ ਕੁਦਰਤ ਦੇ ਰੰਗਾਂ ਦੀ ਸੁਹਣੀ ਤਸਵੀਰ ਖਿਚੀ ਹੈ।

    ReplyDelete
  4. Tuhade nan verga hi chitran kita e haiku ch....Nitnem verga.....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ