ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2013

ਟਿੰਡਾਂ ਸਾਰੰਗੀ

1.
ਖੂਹ ਗਿੜਦਾ 
ਜੱਟ ਢੋਲੇ ਗਾਉਂਦਾ
ਟਿੰਡਾਂ ਸਾਰੰਗੀ । 

2.
ਬੱਗੇ ਬਲਦ 
ਛਣਕਣ ਟੱਲੀਆਂ
ਪੁੱਤ ਖੇਤਾਂ ਦੇ । 

3.
ਸਾਵੀ ਧਰਤੀ
ਵਾਹੇ ਟਰੈਕਟਰ
ਪੁੱਤ ਖੇਤਾਂ ਦੇ।  

4.
ਸੁੱਚੀ ਕਮਾਈ - 
ਹੱਲ਼ ਵਾਹੇ ਕਿਸਾਨ
ਲੁੱਕੀਆਂ ਧੁੱਪਾਂ।  

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਦਵਿੰਦਰ ਭੈਣ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।
    ਖੂਹ ਗਿੜਦਾ
    ਜੱਟ ਢੋਲੇ ਗਾਉਂਦਾ
    ਟਿੰਡਾਂ ਸਾਰੰਗੀ ।

    ਬਹੁਤ ਖੂਬਸੂਰਤ !

    ReplyDelete
  2. ਦਵਿੰਦਰ ਭੈਣ ਜੀ ਦਾ ਗੱਲ ਕਹਿਣ ਦਾ ਨਵੇਕਲਾ ਅੰਦਾਜ਼ ਚੰਗਾ ਲੱਗਾ।
    ਗਿੜਦੇ ਖੂਹ ਦੀਆਂ ਸਾਰੰਗੀ ਬਣੀਆਂ ਟਿੰਡਾਂ ਦੇ ਰਾਗ ਨੂੰ ਮੁੜ ਜੀਵਤ ਕਰ ਦਿੱਤਾ ਹੈ। ਕਿਤੇ ਬੱਗੇ ਬਲ਼ਦ ਤੇ ਫੇਰ ਟਰੈਕਟਰਾਂ ਨਾਲ਼ ਵਾਹੀ ਸਾਵੀ ਧਰਤ ਦੀ ਕਮਾਈ ਤਿੱਖੀਆਂ ਧੁੱਪਾਂ ਨੂੰ ਵੀ ਠੰਢੀਆਂ ਛਾਵਾਂ 'ਚ ਬਦਲਣ ਦੇ ਯੋਗ ਹੈ। ਬਹੁਤ ਹੀ ਵਧੀਆ ਹਾਇਕੁ ਕਾਵਿ ਸਾਂਝਾ ਕਰਨ ਦਵਿੰਦਰ ਭੈਣ ਜੀ ਵਧਾਈ ਦੇ ਪਾਤਰ ਨੇ।

    ReplyDelete
  3. ਭੈਣ ਦਵਿੰਦਰ ਜੀ ਦੀ ਗੱਲ ਚ ਇੱਕ ਅਨੋਖਾ ਆਨੰਦ ਹੈ।

    ReplyDelete
  4. ਭੈਣ ਦਵਿੰਦਰ ਦਾ ਹਾਇਕੁ ਪੜ੍ਹਨ ਚ ਅਨੋਖਾ ਆਨੰਦ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ