ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Oct 2013

ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ

ਬਚਪਨ ਦੀਆਂ ਯਾਦਾਂ ਨੂੰ ਹਾਇਕੁ ਕਾਵਿ 'ਚ ਪਰੋ ਕੇ ਅਲੋਪ ਹੁੰਦੀਆਂ ਜਾ ਰਹੀਆਂ ਖੇਡਾਂ ਦਾ ਵੀ ਜ਼ਿਕਰ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਸਾਡੀ ਹਾਇਕੁ ਕਲਮ ਨੇ ! ਅੰਮ੍ਰਿਤ ਪਾਲ ਦੇ ਆਪਣੇ ਸ਼ਬਦਾਂ 'ਚ.........

"ਬਚਪਨ ਕਿੰਨਾ ਚੰਗਾ ਹੁੰਦਾ ਹੈ । ਕੋਈ ਫਿਕਰ ਨਹੀਂ ਹੁੰਦਾ - ਨਾ ਪੈਸੇ ਕਮਾਉਣ ਦਾ ਹੈ ਤੇ ਨਾ ਹੀ ਆਉਣ ਵਾਲੀ ਜਿੰਦਗੀ ਬਾਰੇ । ਆਪਣੀ ਮਸਤੀ ਹੀ ਮਗਨ ਰਹਿੰਦਾ ਹੈ ਇਹ ਬਚਪਨ। 

 1
ਬੈਠੀਆਂ ਭੁੰਜੇ
ਇੱਕਠੀਆਂ ਕੁੜੀਆਂ
ਖੇਡਣ ਗੀਟੇ।


2
ਫੱਟੀ ਪੋਚਣ
ਨੰਨੇ-ਪਿਆਰੇ ਬੱਚੇ
ਟੋਭੇ ਦੁਆਲੇ।

3
ਖੁੱਲ੍ਹਾ ਮੈਦਾਨ
ਠੀਕਰੀਆਂ ਜੁੜੀਆਂ
ਖੇਡਣ ਪਿੱਠੂ।



ਅੰਮ੍ਰਿਤ ਰਾਏ (ਪਾਲੀ)
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 220 ਵਾਰ ਖੋਲ੍ਹ ਕੇ ਪੜ੍ਹੀ ਗਈ। 

4 comments:

  1. ਪਾਲੀ ਹੁਰਾਂ ਦਾ ਪ੍ਰਾਤਨ ਖੇਡਾਂ ਬਾਰੇ ਹਾਇਕੁ ਕਾਵਿ ਬਹੁਤ ਚੰਗਾ ਲੱਗਾ । ਅੰਮਿ੍ਤ ਰਾਏ(ਪਾਲੀ) ਜੀ ਆਪ ਨੂੰ ਬਹੁਤ ਬਹੁਤ ਵਿਧਾਈ ।

    ReplyDelete
  2. ਸੁੰਦਰ ਰਚਨਾ ਨੂੰ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਹੈ ।

    ReplyDelete
  3. ਅੰਮ੍ਰਿਤ ਪਾਲ ਨੇ ਬਹੁਤ ਹੀ ਸੋਹਣੇ ਹਾਇਕੁ ਕਾਵਿ 'ਚ ਪੁਰਾਣੇ ਪੰਜਾਬ ਦੇ ਦਿਨਾਂ 'ਚ ਬੱਚਿਆਂ ਵੱਲੋਂ ਖੇਡੀਆਂ ਜਾਣ ਵਾਲੀਆਂ ਖੇਡਾਂ ਨੂੰ ਮੁੜ ਜੀਵਿਤ ਕਰ ਦਿੱਤਾ ਹੈ। ਇਓਂ ਲੱਗਦਾ ਹੈ ਜਿਵੇਂ ਸਾਡੇ ਸਾਹਮਣੇ ਬੱਚੇ ਹੁਣੇ-ਹੁਣੇ ਖੇਡ ਰਹੇ ਹੋਣ। ਅੰਮ੍ਰਿਤ ਇਸ ਸੋਹਣੀ ਰਚਨਾ ਲਈ ਵਧਾਈ ਦਾ ਪਾਤਰ ਹੈ।

    ReplyDelete
  4. ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ