ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2013

ਸਮੇਂ ਦੀ ਕਹਾਣੀ

 1.
ਟੁੱਟੀਆਂ ਕੰਧਾਂ 
ਚੌਖਾਟਾਂ ਨੇ ਖੜੀਆਂ
ਕਦੇ ਘਰ ਸੀ ।
2.
ਫਿਰਣੀ ਉੱਤੇ 
ਕੁੱਤਾ ਪਿਆ ਭੌਂਕਦਾ 
ਕੋਈ ਆਇਆ ।
3.
ਕਾਂ ਕਰੇ  ਕਾਂ ਕਾਂ 
ਲੱਭਦਾ ਏ ਆਲ੍ਹਣਾ 
ਬਿਨਾਂ ਰੁੱਖ ਦੇ । 
4.
ਵਿਹੜੇ ਖੜ੍ਹੀ 
ਹੈ ਥੋਰ ਕੰਡਿਆਲੀ 
ਕੱਪੜੇ ਪਾੜੇ ।  


ਦਿਲਜੋਧ ਸਿੰਘ
ਯੂ. ਐਸ. ਏ.


2 comments:

  1. ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ!
    ਤੁਸੀਂ ਬਹੁਤ ਵਧਿਆ ਸਤਰਾਂ ਲਿਖੀਆਂ ਹਨ।

    1
    ਟੁੱਟੀਆਂ ਕੰਧਾਂ
    ਚੌਖਾਟਾਂ ਨੇ ਖੜੀਆਂ
    ਕਦੇ ਘਰ ਸੀ।

    2
    ਫਿਰਣੀਉਤੇ
    ਕੁੱਤਾ ਪਿਆ ਭੌਂਕਦਾ
    ਕੋਈ ਆਇਆਂ।

    3
    ਵਿਹੜੇ ਖੜ੍ਹੀ
    ਹੈ ਥੋਰ ਕੰਡਿਆਲੀ
    ਕੱਪੜੇ ਪਾੜੇ।
    ਮੈਨੂੰ ਬਹੁਤ-ਬਹੁਤ ਪਸੰਦ ਹਨ। ਮੈਂ ਤੁਹਾਨੂੰ ਆਪਣੇ ਵੱਲੋਂ ਵਿਧਾਈ ਭੇਜਦਾ ਹਾਂ।

    ReplyDelete
  2. ਟੁੱਟੀਆਂ ਕੰਧਾਂ
    ਚੌਖਾਟਾਂ ਨੇ ਖੜੀਆਂ
    ਕਦੇ ਘਰ ਸੀ ।

    ਵਿਹੜੇ ਖੜ੍ਹੀ
    ਹੈ ਥੋਰ ਕੰਡਿਆਲੀ
    ਕੱਪੜੇ ਪਾੜੇ।
    bhut khoob ne g....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ