ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Sept 2013

ਸੱਜ ਵਿਆਹੀ

1.
ਚੰਨ ਚਾਨਣੀ
ਮੁੱਖ 'ਤੇ ਜਦ ਪੈਂਦੀ
ਕੱਢੇ ਘੁੰਘਟ ।

2.
ਸੱਜ ਵਿਆਹੀ
ਅੱਜ ਬੈਠੀ ਆ ਪੇਕੇ
ਕੰਤ ਕਨੇਡਾ।

3. 
ਦਾਤੀ ਦੰਦਰੇ
ਦੰਦੀਆਂ ਨੇ ਕੱਢਦੇ
ਵਾਢੇ ਵਿਹਲੇ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

3 comments:

  1. ਬਹੁਤ ਪਿਆਰੀਆਂ ਲਾਈਨਾਂ ਹਨ

    ReplyDelete
  2. ਦਾਤੀ ਦੰਦਰੇ
    ਦੰਦੀਆਂ ਨੇ ਕੱਢਦੇ
    ਵਾਢੇ ਵਿਹਲੇ ।

    ਮਸ਼ੀਨੀਯੁੱਗ ਦੀ ਹਾਲਤ ਨੂੰ ਪੇਸ਼ ਕੀਤਾ ਹੈ।
    ਬਹੁਤ ਖੂਬ !

    ReplyDelete
  3. ਖੇਮਕਰਨੀ ਜੀ ਦੇ ਸਾਰੇ ਹਾਇਕੁ ਚੰਗੇ ਲੱਗੇ।
    ਪਹਿਲੇ ਦੋ ਹਾਇਕੁ ਨਵੀਂ ਵਿਆਹੀ ਮੁਟਿਆਰ ਦੀ ਤਸਵੀਰ ਪੇਸ਼ ਕਰਦੇ ਹਨ। ਦੂਜਾ ਹਾਇਕੁ ਇੱਕ ਸੁਆਲ ਸਮਾਜ ਨੂੰ ਪੁੱਛਦਾ ਹੈ।
    ਤੀਸਰਾ ਹਾਇਕੁ ਮਸ਼ੀਨੀਕਰਨ ਦੀ ਤਸਵੀਰ ਪੇਸ਼ ਕਰਦਾ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ