ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jul 2013

ਇੱਕ ਸੀ ਚਿੜੀ

ਪੰਜਾਬ ਦੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਅਜੋਕੇ ਪਲਾਂ ਦੇ ਧਾਗੇ ਪਰੋਦਿੰਆਂ ਸਾਡੀ ਇੱਕ ਹਾਇਕੁ ਕਲਮ ਨੇ ਅੱਜ ਜੋ ਬਿਆਨਿਆ ਹੈ ਸਾਡੇ ਸਾਰਿਆਂ ਦੇ ਯਾਦ ਹੀ ਹੋਵੇਗਾ। ਇਸ ਨੂੰ ਇੱਕਠੇ ਬੈਠ ਯਾਦ ਕਰਦੇ ਰਹਿਣਾ ਤੇ ਆਪਣੇ ਚੇਤਿਆਂ 'ਚ ਤਰੋ-ਤਾਜ਼ਾ ਰੱਖਣਾ - ਸਾਨੂੰ ਸਾਡੇ ਅਤੀਤ ਤੋਂ ਦੂਰ ਨਹੀਂ ਹੋਣ ਦਿੰਦਾ। 

1.
ਇੱਕ ਸੀ ਚਿੜੀ
ਦਾਦੀ ਬਾਤ ਨਾ ਪਾਵੇ
ਯਾਦ ਰੁਆਵੇ ।

2.
ਚੜ੍ਹ ਕੰਧਾੜੇ
ਹੁਣ ਮੱਸਿਆ ਮੇਲੇ
ਪੋਤਾ ਨਾ ਜਾਵੇ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ।


4 comments:

  1. ਵਾਹਿ ਖੇਮਕਰਨੀ ਜੀ,ਭੁਲੀ ਵਿਸਰੀ ਗੱਲਾਂ ਨੂੰ ਖੂਬ ਯਾਦ ਕਰਾਇਆ। ਇਹੀ ਤਾਂ ਅਪਣੇ ਹਾਇਕੁ ਲੋਕ ਦੀ ਖੂਬੀ ਹੈ ।

    ReplyDelete
  2. ਪੋੱਤੇ ਹੁਣ ਕਾਰਾਂ ਉੱਤੇ ਅਤੇ ਮਾਲਾਂ ਵਿਚ ਘੁੰਮਦੇ ਹਨ । ਅਤੇ ਚਿੜੀਆਂ ਚਿਤਰਕਾਰਾਂ ਦਿਆਂ ਚਿਤਰਾਂ ਤੇ ਹੀ ਦੇਖ ਸਕਦੇ ਹੋ ।
    ਕੋਈ ਅਜ ਦਾ ਬੱਚਾ ਇਹਨਾ ਗੱਲਾਂ ਨੂੰ ਸੁਣ ਕੇ ਗਦੀ ਵੀ ਯਕੀਨ ਨਹੀਂ ਕਰੇ ਗਾ ਕਿ ਇੰਝ ਵੀ ਹੁੰਦਾ ਸੀ ।

    ReplyDelete
  3. ਮਨ ਦੀਆਂ ਗਹਿਰਾਈਆਂ ਵਿੱਚ ਉਤਰ ਗਏ ਖੇਮਕਰਨੀ ਜੀ ਦੇ ਹਾਇਕੁ।

    ReplyDelete
  4. ਖੇਮਕਰਨੀ ਜੀ ਦੇ ਹਾਇਕੁ ਸਾਨੂੰ ਪੰਜਾਬ ਦੇ ਅਤੀਤ 'ਚ ਲੈ ਜਾਂਦੇ ਨੇ।
    ਹਾਂ ਅੱਜਕੱਲ ਦੇ ਬੱਚਿਆਂ ਨੂੰ ਯਕੀਨ ਕਿੱਥੇ ਆਵੇਗਾ ਕਿ ਇੰਝ ਵੀ ਕਦੇ ਹੁੰਦਾ ਸੀ-ਪਰ ਉਨ੍ਹਾਂ ਨੂੰ ਦਾਦਾ -ਦਾਦੀ ਦੇ ਮੋਹ ਦਾ ਅਹਿਸਾਸ ਜ਼ਰੂਰ ਹੋਵੇਗਾ ।
    ਵਧੀਆ ਹਾਇਕੁ ਸਾਂਝੇ ਕਰਨ ਲਈ ਖੇਮਕਰਨੀ ਜੀ ਵਧਾਈ ਦੇ ਪਾਤਰ ਨੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ