13 ਅਪ੍ਰੈਲ ਦੀ ਵਿਸਾਖੀ ਹਾਇਕੁ ਪੋਸਟ ਪੜ੍ਹ ਕੇ ਸਾਡੀਆਂ ਹੋਰ ਹਾਇਕੁ ਕਲਮਾਂ ਨੇ ਵਿਸਾਖੀ ਦੇ ਰੰਗ ਨੂੰ ਆਪਣੇ ਹੀ ਅੰਦਾਜ਼ 'ਚ ਚਿੱਤਰਿਆ ਹੈ। ਲਓ ਪੇਸ਼ ਹਨ ਵਿਸਾਖੀ ਦੇ ਹੋਰ ਨਜ਼ਾਰੇ..............
1.
ਆਈ ਵਿਸਾਖੀ
ਪੈਣ ਗਿੱਧੇ- ਭੰਗੜੇ
ਖੁਸ਼ੀ ਮਾਣੀਏ
2.
ਖੇਤਾਂ ਦੇ ਵਿੱਚ
ਲਹਿਰਾਣ ਬੱਲੀਆਂ
ਕਣਕ ਹੱਸੀ
ਹਰਕੀਰਤ ਹੀਰ
ਅਸਾਮ-ਗੁਹਾਟੀ
**********************
1.
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ
ਲਗਣ ਧੜਾਂ
2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ
3.
ਚੱਲੇ ਗੱਭਰੂ
ਵਿਸਾਖੀ ਨਹਾਉਣ
ਮੋਢੇ 'ਤੇ ਡਾਂਗਾਂ
ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)
ਜਿਵੇਂ ਕਹਿੰਦੇ ਹੁੰਦੇ ਹਨ .......ਨੱਚਣ ਵਾਲ਼ੇ ਦੀ ਅੱਡੀ ਨਾ ਰਹਿੰਦੀ ਬੋਲਣ ਵਾਲ਼ੇ ਦਾ ਮੂੰਹ.....
ReplyDeleteਇਸੇ ਤਰਾਂ ਲਿਖਣ ਵਾਲ਼ੇ ਦੀ ਕਲਮ ਨਾ ਰਹਿੰਦੀ .........
ਬਹੁਤ ਹੀ ਵਧੀਆ ਹਾਇਕੁ ਲੈ ਕੇ ਆਏ ਨੇ ਸਾਡੇ ਦੋਵੇਂ ਸਾਥੀ!
ਜੋਗਿੰਦਰ ਸਿੰਘ ਅੰਕਲ ਭਾਵੇਂ ਹੁਣੇ-ਹੁਣੇ ਹੀ ਹਾਇਕੁ ਲੋਕ ਨਾਲ਼ ਜੁੜੇ ਹਨ ਪਰ ਆਪ ਦਾ ਯੋਗਦਾਨ ਸ਼ਲਾਘਾਯੋਗ ਹੈ। ਪਿਛਲੀ ਪੋਸਟ 'ਚ ਮੇਰੇ ਹਾਇਕੁ ਪੜ੍ਹ ਕੇ ਆਪ ਨੇ ਪੁਰਾਣੀਆਂ ਯਾਦਾਂ ਨੂੰ ਹਾਇਕੁ ਰੂਪ ਦਿੱਤਾ ਹੈ। ਫਲ਼੍ਹੇ, ਤੰਗਲ਼ੀ, ਧੜਾਂ, ਤੂੜੀ - ਵਧੀਆ ਤੇ ਸੰਭਾਣਯੋਗ ਸ਼ਬਦ ਚੋਣ ਹੈ।
ਵਧੀਆ ਹਾਇਕੁ ਸਾਂਝੇ ਕਰਨ ਲਈ ਹਰਕੀਰਤ ਜੀ ਤੇ ਥਿੰਦ ਅੰਕਲ ਵਧਾਈ ਦੇ ਪਾਤਰ ਹਨ।
ਫਲ਼੍ਹੇ, ਤੰਗਲ਼ੀ, ਧੜਾਂ, ਤੂੜੀ -ihna da arth mainu nahin pta Hardeep ji ....mera te janm hi asaam da hai ....dasan di khechal kro ....
ReplyDeleteਵਿਸਾਖੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ।
ReplyDeleteਦੋਹਾਂ ਦੇ ਵਧੀਆ ਹਾਇਕੁ ।
ਖੇਤਾਂ ਦੇ ਵਿੱਚ
ਲਹਿਰਾਣ ਬੱਲੀਆਂ
ਕਣਕ ਹੱਸੀ
ਬਹੁਤ ਵਧੀਆ ਚਿੱਤਰਣ।ਪਰ ਹਰਕੀਰਤ ਜੀ ਹੁਣ ਤਾਂ ਫਸਲ ਸਪਰੇਆਂ ਦੀ ਮਾਰ ਹੇਠ ਆਈ ਰੋਂਦੀ ਹੀ ਹੈ।
**********************
ਥਿੰਦ ਅੰਕਲ ਜੀ ਦੇ ਇਹ ਹਾਇਕੁ ਕੁਝ ਖਾਸ ਬਣ ਗਏ............
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ
ਲਗਣ ਧੜਾਂ
ਫਲ੍ਹੇ ਚੱਲਦੇ ਦੇਖੇ ਤਾਂ ਨਹੀਂ ਪਰ ਸੁਣਿਆ ਜ਼ਰੂਰ ਹੈ।
2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ
ਇਹ ਦ੍ਰਿਸ਼ ਵੇਖਿਆ ਹੈ ।
ਬਹੁਤ ਵਧਾਈ !
ਹਰਦੀਪ,ਹਰਕੀਰਤ ਤੇ ਵਰਿੰਦਰਜੀਤ...ਆਪ ਸਭ ਦਾ ਹਾਇਕੁ ਪਸੰਦ ਕਰਨ ਲਈ ਧੰਵਾਦ।
ReplyDeleteਥਿੰਦ (ਅੰਮ੍ਰਿਤਸਰ)
ਵਿਸਾਖੀ ਨਾਲ ਸਬੰਧਿਤ ਹਾਇਕੂ ਬਹੁਤ ਚੰਗੇ ਲੱਗੇ ।
ReplyDelete