ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Mar 2013

ਬੁੱਢਾ ਬੋਹੜ - 3

ਅੱਜ ਹਾਇਕੁ ਲੋਕ ਮੰਚ 'ਤੇ ਬੁੱਢੇ ਬੋਹੜ ਦੀ ਸੰਘਣੀ ਛਾਂ ਵੇਖਣ ਨੂੰ ਮਿਲ਼ੀ, ਜਿਸ ਥੱਲੇ ਖੂਬ ਰੌਣਕਾਂ ਲੱਗੀਆਂ। ਹੁਣ ਰੌਣਕ ਵਧਾਉਣ ਤੇ ਜੁਗਲਬੰਦੀ 'ਚ ਸਾਂਝ ਪਾਉਣ ਆ ਰਹੇ ਨੇ ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'  ।  'ਹਿੰਮਾਂਸ਼ੂ' ਜੀ  ਨੇ ਹਾਇਕੁ ਕਾਵਿ ਨੂੰ ਹੋਰ ਹੁਲਾਰਾ ਦਿੰਦੇ ਆਪਣੀਆਂ ਯਾਦਾਂ ਨੂੰ ਖਰੋਚ ਕੇ ਹਾਇਕੁ ਕਾਵਿ 'ਚ ਪਰੋ ਬੁੱਢੇ ਬੋਹੜ ਥੱਲੇ ਖੇਡਦੇ ਨਿਆਣਿਆਂ ਨੂੰ ਸਾਡੇ ਸਾਹਮਣੇ ਖੇਡਣ ਲੱਗਾ ਦਿੱਤਾ। 

8.
ਬੋਹੜ ਦਾੜ੍ਹੀ
ਦੁਪਹਿਰੇ ਝੂਟਣ
ਚੀਕਣ ਬੱਚੇ ..............ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' 


2 comments:

  1. ਬਹੁਤ ਚਿਰ ਬਾਦ ਆਪ ਦੇ ਹਾਇਕੁ ਪੜ੍ਹਨ ਨੂੰ ਮਿਲੇ।
    ਦੋਵੇਂ ਹਾਇਕੁ ਬਹੁਤ ਚੰਗੇ ਲੱਗੇ।

    ReplyDelete
  2. ਕਿਸੇ ਪਿੰਡ ਦੀ ਦੁਪਹਿਰ ਨੂੰ ਚਿੱਤਰਦਾ ਹੈ ਇਹ ਹਾਇਕੁ
    ਬੋਹੜ ਦਾੜ੍ਹੀ
    ਦੁਪਹਿਰੇ ਝੂਟਣ
    ਚੀਕਣ ਬੱਚੇ
    ਬੱਚਿਆਂ ਨੂੰ ਧੁੱਪ/ਗਰਮੀ ਦੀ ਕੋਈ ਪਰਵਾਹ ਨਹੀਂ ।
    ਬੁੱਢਾ ਬੋਹੜ
    ਬੱਚਿਆਂ 'ਚ ਘਿਰਿਆ
    ਖੁਸ਼ ਹੈ ਬੜਾ .
    ....ਤੇ ਕਿਸੇ ਦੀ ਪਾਰਖੂ ਅੱਖ ਨੇ ਜਦੋਂ ਗਹੁ ਨਾਲ਼ ਤੱਕਿਆ ਤਾਂ ਬੱਚਿਆਂ ਦੇ ਨਾਲ਼-ਨਾਲ਼ ਬੋਹੜ ਵੀ ਬੜਾ ਖੁਸ਼ ਨਜ਼ਰ ਆਇਆ।
    ਰਾਮੇਸ਼ਵਰ ਜੀ ਤੇ ਵੀਰਬਾਲਾ ਕੰਬੋਜ ਵਧਾਈ ਦੇ ਪਾਤਰ ਹਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ