ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Feb 2013

ਜ਼ਖਮੀ ਕੁੜੀ (ਸੇਦੋਕਾ)


1.
ਧੀ ਦੀ ਇੱਜ਼ਤ
ਮਹਿਫੂਜ਼ ਨਹੀਓਂ 
ਹੁਣ ਮੇਰੇ ਦੇਸ਼ 'ਚ 
ਜ਼ਖਮੀ ਕੁੜੀ 
ਵਹਿਸ਼ਤ ਦਾ ਨਾਚ 
ਕਿਉਂ ਚੁੱਪ ਸੀ ਸਭ। 
2.
ਝੱਲਦੀ ਰਹੀ 
ਦਰੌਪਦੀ- ਦਾਮਿਨੀ 
ਕਿਉਂ ਓਹੀ ਸੰਤਾਪ 
ਦਿੱਖੇ ਧੁੰਦਲੀ
ਭਾਰਤੀ ਸੱਭਿਅਤਾ
ਕੇਹਾ ਸਾਡਾ ਸਮਾਜ। 
3.
ਹੁਣ ਤਾਂ ਜਾਗੋ
ਬਦਲੋ ਸਮਾਜ ਨੂੰ
ਪਰ ਪਹਿਲਾਂ ਸੋਚ
ਬਚਾ ਕੇ ਰੱਖੋ 
ਅਮੀਰ ਸੱਭਿਅਤਾ 
ਰੌਸ਼ਨਾਓ ਦੇਸ਼ ਨੂੰ। 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

5 comments:

  1. ਦਿੱਲੀ ਦੇ ਦਿਲ ਕੰਬਾਊ ਹਾਦਸੇ ਨੂੰ ਬਿਆਨਦੇ ਹਾਇਕੁ ਜਿੰਨ੍ਹਾਂ ਨੂੰ ਪੜ੍ਹਦਿਆਂ ਹੀ ਓਸ ਭਿਆਨਕ ਦਿਨ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗਦੀ ਹੈ।
    ਵਰਿੰਦਰਜੀਤ ਦੀ ਕਲਮ ਦੀ ਇਹ ਸਿਫ਼ਤ ਹੈ ਕਿ ਏਸ ਨੇ ਸਾਡੇ ਅੱਜ ਦੇ ਸੱਚ ਨੂੰ ਲਿਖਣ ਤੇ ਹਾਇਕੁ ਲੜੀ 'ਚ ਪਰੋਣ ਦਾ ਹਮੇਸ਼ਾਂ ਵਧੀਆ ਉਪਰਾਲਾ ਕੀਤਾ ਹੈ। ਪਹਿਲੇ ਹਾਇਕੁ ਤੋਂ ਲੈ ਕੇ ਪੰਜਵੇਂ ਹਾਇਕੁ ਤੱਕ ਦਿਲ ਨੂੰ ਝੰਜੋੜਿਆ ਹੈ ਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ....
    ਹੁਣ ਤਾਂ ਜਾਗੋ
    ਬਦਲੋ ਸਮਾਜ ਨੂੰ
    ਪਹਿਲਾਂ ਸੋਚ ।

    ਸ਼ਾਲਾ ਇਹ ਕਲਮ ਇੰਝ ਹੀ ਲਿਖਦੀ ਰਹੇ।

    ਹਰਦੀਪ ਕੌਰ

    ReplyDelete
  2. ਝੱਲਦੀ ਰਹੀ
    ਦਰੌਪਦੀ- ਦਾਮਿਨੀ
    ਓਹੀ ਸੰਤਾਪ

    ਵਰਿੰਦਰਜੀਤ ਨੇ ਆਪਣੇ ਹਾਇਕੂ ਵਿੱਚ ਸੰਤਾਪੀ ਔਰਤ ਦੇ ਦਰਦ ਨੂੰ ਖੂਬ ਨਿਭਾਇਆ ਹੈ

    ReplyDelete
  3. ਧੀ ਦੀ ਇੱਜ਼ਤ
    ਮਹਿਫੂਜ਼ ਨਹੀਓਂ
    ਮੇਰੇ ਦੇਸ਼ 'ਚ
    ਸੱਚਮੁਚ ਹੀ ਇਹ ਬਹੁਤ ਗੰਭੀਰ ਅਤੇ ਇਕ ਭਿਆਨਕ ਸੱਚਾਈ ਹੈ।

    ReplyDelete
  4. ਮੇਰਾ ਹੌਸਲਾ ਵਧਾਉਣ ਲਈ ਮੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ

    ReplyDelete

  5. ਸਮਾਜ ਕੋ ਜਗਾਨੇ ਕੀ ਕੋਸ਼ਿਸ਼ ਲਾਜਬਾਵ। ਦਾਮਿਨੀ ਦੇ ਨਾਲ ਹੋਏ ਦਰਦ ਨਾਕ਼ ਹਾਦਸੇ ਦੀ ਦਰਦ ਕਥਾ ਇਥੇ ਖ਼ਤਮ ਨਹੀ ਹੋਇ। ਪਤਾ ਨਹੀ ਸਮਾਜ ਕਦੋੰ ਜਾਗੂ ?ਬੇਟੀਆਂ ਕਦੋਂ ਤਕ ਜ਼ੁਲਮਾ ਦੀ ਸ਼ਿਕਾਰ ਹੁੰਦੀਆਂ ਰਹਿਣ ਗਿਆਂ। ਵਧਾਈ ਲਿਖਤ ਪ੍ਰਭਾਵਸ਼ਾਲੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ