ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Dec 2012

ਅਨੋਖਾ ਰਾਗ (ਤਾਂਕਾ)

'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਸ਼ੀਤਲਤਾਈ                                                      
ਨੂਰੋ -ਨੂਰ ਬਹਾਰ
ਅਨੋਖਾ ਰਾਗ
ਆਤਮਾ ਦਾ ਹਿਲੋਰ
ਤੇਰੀ  ਹੈ ਸਿਮਰਤੀ

2.
ਸਾਂਝ ਦਿਲਾਂ ਦੀ
ਤੋੜ ਕੇ ਸਰਹੱਦਾਂ
ਧੜਕ ਉੱਠੀ
ਪੁਰਾ ਤੇ ਕਦੇ ਪੱਛੋਂ
ਵੰਡਣ ਸੁਗੰਧੀਆਂ

3.
ਤ੍ਰੇਲ ਦੇ ਹੰਝੂ
ਧੋਣ ਹਰ ਸਵੇਰ
ਫੁੱਲ ਗੇਂਦੇ ਦਾ
ਪ੍ਰਦੂਸ਼ਣ ਭ੍ਰਿਸ਼ਟੇ
ਫੁੱਲ ਦੀ ਕਲੀ -ਕਲੀ

ਪ੍ਰੋ ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )

4 comments:

  1. ਦਵਿੰਦਰ ਭੈਣ ਜੀ ਦੇ ਤਿੰਨੋ ਤਾਂਕਾ ਬਹੁਤ ਹੀ ਡੂੰਘੇ ਭਾਵਾਂ ਵਾਲ਼ੇ ਹਨ।
    ਸਾਂਝ ਦਿਲਾਂ ਦੀ
    ਤੋੜ ਕੇ ਸਰਹੱਦਾਂ
    ਧੜਕ ਉੱਠੀ
    ਪੁਰਾ ਤੇ ਕਦੇ ਪੱਛੋਂ
    ਵੰਡਣ ਸੁਗੰਧੀਆਂ
    ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਬਾਤ ਪਾਉਂਦਾ ਖੁਬਸੂਰਤ ਤਾਂਕਾ।

    ReplyDelete
  2. ਤਿੰਨੋ ਤਾਂਕਾ ਆਪੋ-ਆਪਣੇ ਵਿਸ਼ੇ ਦੀ ਗਹਿਰਾਈ ਨੂੰ ਪੂਰੀ ਵਿਸ਼ਾਲਤਾ ਨਾਲ਼ ਦਰਸਾ ਰਹੇ ਹਨ।
    ਪਹਿਲੇ ਤਾਂਕਾ 'ਚ ਕਿਸੇ ਅਲੌਕਿਕ ਰਾਗ ਨੂੰ ਸੁਣਨ ਜਿਹਾ ਸਕੂਨ ਮਿਲ਼ਦਾ ਹੈ।
    ਦੂਜੇ ਤਾਂਕਾ ਨੇ ਐਧਰਲੇ ਤੇ ਓਧਰਲੇ ਪੰਜਾਬ ਦੀ ਖੁਸ਼ਬੋਆਂ ਵੰਡਦੀ ਪੌਣ ਦਾ ਅਹਿਸਾਸ ਕਰਵਾਇਆ ਹੈ।
    ਤੀਸਰੇ ਤਾਂਕਾ 'ਚ ਵੱਧ ਰਹੇ ਪ੍ਰਦੂਸ਼ਣ ਦੀ ਚਿੰਤਾ ਜ਼ਾਹਿਰ ਕੀਤੀ ਹੈ।
    ਵਧੀਆ ਲਿਖਤ ਲਈ ਦਵਿੰਦਰ ਭੈਣ ਜੀ ਵਧਾਈ ਦੇ ਪਾਤਰ ਹਨ।

    ReplyDelete
  3. ਸ਼ੀਤਲਤਾਈ
    ਨੂਰੋ -ਨੂਰ ਬਹਾਰ
    ਅਨੋਖਾ ਰਾਗ
    ਆਤਮਾ ਦਾ ਹਿਲੋਰ
    ਤੇਰੀ ਹੈ ਸਿਮਰਤੀ
    ਬਹੁਤ ਗਹਿਰੇ ਭਾਵ ਦਾ ਹਾਇਕੁ ਜੋ ਕਲਪਨਾ ਦੀ ਉਚੀ ਉਡਾਰੀ ਦਾ ਅਹਿਸਾਸ ਕਰਾਉਂਦਾ ਹੈ।

    ReplyDelete
  4. ਡੂੰਗੇ ਵਿਚਾਰਾਂ ਵਾਲੀ ਰਚਨਾ ਹੈ । ਬਹੁਤ ਵਧੀਆ॥

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ