ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Oct 2012

ਸਮਝੋ ਕਸ਼ਮੀਰ


ਕਸ਼ਮੀਰ ਦੇ ਹਾਲਾਤ ਬਹੁਤ ਚਿੰਤਾਜਨਕ ਰਹੇ ਹਨ।ਅਖਬਾਰਾਂ 'ਚ ਇਸ ਮਸਲੇ 'ਤੇ ਭਖਵੀਂ ਚਰਚਾ ਹੋ ਰਹੀ ਹੈ । ਅਮਨ ਪਸੰਦ ਤੇ ਸੁਰੱਖਿਆ ਦੀ ਹਾਮੀ ਭਰਦੇ ਹਰ ਬੰਦੇ ਦੀ ਇਹੀ ਇੱਛਾ ਹੈ ਕਿ ਕਸ਼ਮੀਰ ਦਾ ਮਸਲਾ ਹੱਲ ਹੋ ਜਾਵੇ।ਕੋਈ ਕਸ਼ਮੀਰੀ ਅਸ਼ਾਂਤੀ ਨਹੀਂ ਚਾਹੁੰਦਾ। ਲੋਕਾਂ 'ਚੋਂ ਬੇਗਾਨਗੀ ਦਾ ਅਹਿਸਾਸ ਖ਼ਤਮ ਹੋ ਜਾਵੇ। ਕਸ਼ਮੀਰ ਦੀ ਆਥਿਕਤਾ ਕੇਵਲ ਸੈਰ ਸਪਾਟੇ ਦੇ ਸਿਰ 'ਤੇ ਹੀ ਖੜ੍ਹੀ ਹੈ। ਅਸ਼ਾਂਤੀ ਕਾਰਨ ਕਸ਼ਮੀਰ ਬਰਬਾਦ ਹੋ ਚੁੱਕਾ ਹੈ।ਹਿੰਸਾ ਨਾਲ਼ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਨਿਕਲ਼ਿਆ। ਜ਼ਖਮ 'ਤੇ ਪਿਆਰ, ਹਮਦਰਦੀ ਤੇ ਸੰਜਮ ਦੀ ਮਲ੍ਹਮ ਲਾਉਣ ਦੀ ਲੋੜ ਹੈ।
ਕੁਝ ਅਜਿਹੇ ਅਹਿਸਾਸਾਂ ਨਾਲ਼ ਸਾਡੇ ਹਾਇਕੁਕਾਰ ਦੀ ਕਲਮ ਨੇ ਜੋ ਬਿਆਨ ਕੀਤਾ ਹੈ ਲਓ ਆਪ ਦੀ ਨਜ਼ਰ ਹੈ:

1.
ਖੂਬਸੂਰਤੀ
ਆਉਂਦੇ ਕਸ਼ਮੀਰ
ਲੋਕ ਵੇਖਣ

2.
ਨਾਂ ਕਸ਼ਮੀਰ
ਸੁਣ ਡਰਦੇ ਲੋਕੀਂ
ਮੌਤ ਦਾ ਖੌਫ਼

3.
ਪੁੱਛਦੀ ਫਿਜ਼ਾ
ਫੈਲਾਈ ਨਫ਼ਰਤ
ਖੂਨ ਖਰਾਬਾ

4.
ਦਰਦ ਵੰਡਾਂ
ਸਮਝੋ ਕਸ਼ਮੀਰ
ਦਿਲ ਜ਼ਖ਼ਮੀ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

6 comments:

  1. ਇਹ ਇਕ ਨੇਕ ਅਤੇ ਪਹਿਲਾ ਉਦਮ ਹੈ ਜੋ ਤੁਸੀਂ ਕੀਤਾ ਹੈ । ਬਹੁਤ ਖੂਬ ॥

    ReplyDelete
  2. ਸਭ ਤੋਂ ਪਹਿਲਾਂ ਤਾਂ ਮੈਂ ਹਰਦੀਪ ਭੈਣ ਜੀ ਦਾ ਹਾਇਕੁ ਪੋਸਟ ਕਰਨ ਲਈ ਧੰਨਵਾਦ ਕਰਨਾ ਚਾਹਾਂਗਾ।
    ਹਾਇਕੁ -ਲੋਕ ਇੱਕ ਐਸਾ ਮੰਚ ਹੈ ਜਿਸ ਨੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੀ ਪ੍ਰਤਿਭਾ ਲੋਕਾਂ ਤੱਕ ਪਹੁੰਚਾ ਸਕਣ ।ਇਹ ਸਭ ਸੰਭਵ ਹੋਇਆ ਹਾਇਕੁ -ਲੋਕ ਦੇ ਕਾਰਨ। ਮੈਨੂੰ ਵੀ ਇਸ ਤੋਂ ਪ੍ਰੇਰਨਾ ਮਿਲੀ। ਇਹ ਜਜ਼ਬਾ ਹਰਦੀਪ ਭੈਣ ਜੀ ਦੇ ਯਤਨਾਂ ਕਰਕੇ ਹੋਰ ਪਕੇਰਾ ਹੁੰਦਾ ਗਿਆ।
    ਮੈਂ ਤਾਂ ਸਿਰਫ ਐਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਪ੍ਰਤਿਭਾ ਨੂੰ ਅੰਦਰ ਦਬਾ ਕੇ ਨਾ ਰੱਖੋ ।ਹਾਇਕੁ- ਲੋਕ ਦੇ ਦਰਵਾਜ਼ੇ ਹਰ ਇੱਕ ਪ੍ਰਤਿਭਾਸ਼ਾਲੀ ਲਈ ਖੁੱਲੇ ਹਨ।ਅੰਤ ਵਿੱਚ ਮੈਂ ਇਹ ਹੀ ਕਹਾਂਗਾ ਕਿ ਚੰਗੀ ਤੇ ਸਾਫ ਸੁਥਰੀ ਲਿਖਤ ਲਿਖੋ ਤਾਂ ਜੋ ਆਪਾਂ ਹਾਇਕੁ-ਲੋਕ ਦਾ ਨਾਮ ਸਾਰੀ ਦੁਨੀਆਂ ਵਿੱਚ ਰੌਸ਼ਨ ਕਰ ਸਕੀਏ ।

    ਸ਼ੁੱਭ-ਇੱਛਾਵਾਂ ਨਾਲ਼

    ਵਰਿੰਦਰਜੀਤ ਸਿੰਘ ਬਰਾੜ

    ReplyDelete
  3. ਕਸ਼ਮੀਰ ਦੇ ਹਾਲਾਤਾਂ ਨੂੰ ਪੇਸ਼ ਕਰਦੇ ਹਾਇਕੂ .....

    ਬਹੁਤ ਬਹੁਤ ਵ੍ਧਾਈ ਬਰਾੜ ਜੀ ਨੂੰ ....

    ReplyDelete
  4. ਬਹੁਤ ਖੂਬਸੂਰਤ ਹਾਇਕੁ।

    ReplyDelete
  5. ਕਸ਼ਮੀਰ ਸਮਸਿਆ ਨੂੰ ਲੈ ਕੇ ਲਿਖੇ ਹਾਇਕੁ ਚੰਗੇ ਲੱਗੇ. ਕਾਫੀ ਅਛਾ ਲਿਖਣਾ ਸ਼ੁਰੂ ਕਰ ਦਿੱਤਾ ਹੈ. ਬਹੁਤ ਵਧਾਈ

    ReplyDelete
  6. ਵਰਿੰਦਰਜੀਤ ਮੇਰਾ ਛੋਟਾ ਵੀਰ ਹੈ। ਉਸਨੇ ਹਾਇਕੁ ਵਿਧਾ ਬਾਰੇ ਹੁਣੇ-ਹੁਣੇ ਜਾਣਿਆ ਤੇ ਸਿੱਖਿਆ ਹੈ। ਹਾਇਕੁ ਦੀ ਬਾਰੀਕੀ ਬਾਰੇ ਓਹ ਬੜੇ ਗਹੁ ਨਾਲ਼ ਹਰ ਗੱਲ ਮੈਥੋਂ ਪੁੱਛਦਾ ਰਹਿੰਦਾ ਹੈ ਤੇ ਬੜੇ ਚਾਅ ਨਾਲ਼ ਅਪਣਾਉਂਦਾ ਹੈ। ਕੁਝ ਮਹੀਨਿਆਂ ਦੇ ਛੋਟੇ ਜਿਹੇ ਅਰਸੇ'ਚ ਓਸ ਦੀ ਕਲਮ ਨੇ ਬਹੁਤ ਸੋਹਣੇ ਤੇ ਡੂੰਘੇ ਭਾਵ ਵਾਲ਼ੇ ਹਾਇਕੁਆਂ ਨਾਲ਼ ਹਾਇਕੁ-ਲੋਕ 'ਤੇ ਹਾਜ਼ਰੀ ਲਵਾਈ ਹੈ।
    ਸੁੰਦਰ ਕਸ਼ਮੀਰ ਤੇ ਇਸ ਦੀ ਚੱਲ ਰਹੀ ਸਮੱਸਿਆ .....ਇੱਕ ਅਣਛੋਹਿਆ ਵਿਸ਼ਾ ਸੀ ਜਿਸ 'ਤੇ ਪਹਿਲੀ ਵਾਰ ਐਨੀ ਗੰਭੀਰਤਾ ਨਾਲ਼ ਸਭ ਤੋਂ ਪਹਿਲਾਂ ਵਰਿੰਦਰਜੀਤ ਨੇ ਹਾਇਕੁ ਕਲਮ ਅਜਮਾਈ, ਜੋ ਮੇਰੀਆਂ ਨਜ਼ਰਾਂ 'ਚ ਲਾਜਵਾਬ ਹੈ....ਕਾਮਯਾਬ ਹੈ....ਬਹੁਤ ਹੀ ਵਧੀਆ ਹਾਇਕੁ ਪਾਠਕਾਂ ਲਈ ਪਰੋਸੇ।
    ਵਰਿੰਦਰਜੀਤ ਵਧਾਈ ਦਾ ਪਾਤਰ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ