ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Sept 2012

ਹੱਸਦਾ ਤਰਬੂਜ਼

ਹਾਇਕੁ ਲੋਕ ਨਾਲ਼ ਅੱਜ ਇੱਕ ਨਿੱਕੜੀ ਆ ਜੁੜੀ ਹੈ ਜਿਸ ਦੀ ਅਜੇ ਸਕੂਲੀ ਉਮਰ ਹੈ। ਇਹ ਨਿੱਕੜੀ ਹਾਇਕੁ ਵਰਗੀ ਵਿਧਾ ਨਾਲ਼ ਅੱਜ ਤੋਂ ਦੋ ਸਾਲ ਪਹਿਲਾਂ ਜੁੜ ਚੁੱਕੀ ਹੈ। ਇਹ ਹਾਇਕੁ ਸੁਪ੍ਰੀਤ ਨੇ 2010 'ਚ ਲਿਖੇ ਸਨ ਜਦੋਂ ਉਹ ਛੇਵੀਂ ਜਮਾਤ 'ਚ ਪੜ੍ਹਦੀ ਸੀ। ਸੁਪ੍ਰੀਤ ਨੇ ਪੰਜਾਬੀ ਪੜ੍ਹਨੀ ਤੇ ਲਿਖਣੀ ਘਰੇ ਹੀ ਸਿੱਖੀ ਹੈ। ਉਸ ਦੇ ਇਹ ਹਾਇਕੁ  ਅੱਜ ਦੀ ਪੋਸਟ ਦਾ ਸ਼ਿੰਗਾਰ ਬਣੇ ਹਨ। 

ਇੱਕ ਬੱਚੇ ਦੀ ਅੱਖ ਤੇ ਸੋਚ ਕੁਦਰਤ ਨੂੰ ਵੱਖਰੇ ਹੀ ਅੰਦਾਜ਼ 'ਚ ਵੇਖਦੀ ਹੈ । ਓਸ ਦੀ ਕਲਪਨਾ ਉਡਾਰੀ ਬਹੁਤ ਨਿਰਾਲੀ ਹੁੰਦੀ ਹੈ ਜੋ ਪੜ੍ਹਨ ਵਾਲ਼ੇ ਨੂੰ ਨਵੀਂ ਤਾਜ਼ਗੀ ਤੇ ਸਰਘੀ ਵੇਲ਼ੇ ਦੇ ਸੱਜਰੇਪਣ ਦਾ ਅਹਿਸਾਸ ਕਰਵਾਉਂਦੀ ਹੈ। ਕੁਝ ਏਹੋ ਜਿਹਾ ਅਹਿਸਾਸ ਕਰਵਾਉਂਦੇ ਇਹ ਹਾਇਕੁ ............

ਸੁਪ੍ਰੀਤ ਕੌਰ ਸੰਧੂ 
ਜਮਾਤ : ਅੱਠਵੀਂ 
ਸਿਡਨੀ-ਬਰਨਾਲ਼ਾ 
ਨੋਟ : ਇਹ ਪੋਸਟ ਹੁਣ ਤਲ 56 ਵਾਰ ਖੋਲ੍ਹ ਕੇ ਵੇਖੀ ਗਈ। 

7 comments:

  1. ਜਨਮੇਜਾ ਸਿੰਘ ਜੌਹਲ ਜੀ ਨੇ ਮੇਲ ਰਾਹੀਂ ਸੁਨੇਹਾ ਭੇਜਿਆ.......
    good ones, especially gobhi wala, baraf ladhia rukh, new concept !
    Janmeja Singh Johal

    ReplyDelete
  2. ਤਰਬੂਜ਼ ਹਸ ਵੀ ਰਿਹਾ ਅਤੇ ਮਿੱਠਾ ਵੀ ਬਹੁਤ ਹੈ .
    ਗੋਬੀ ਚਿਟ ਦੁਧ ਰੰਗੀ ਅਤੇ ਬਹੁਤ ਕਰਾਰੀ ਬਣੀ ਏ ॥

    ReplyDelete
  3. 'कटके वेखां / हरा तरबूज मैं / हँसदा लगे ।'सुप्रीत बेटी का हाइकु बहुत दिनों के बाद नज़र आया । इस हाइकु पर बनाया हाइगा बहुत प्यारा है । दूसरा हाइगा भी अच्छा है । जब पढ़ाई का काम पूरा हो जाए तो बेटी हाइकु लोक और हिन्दी हाइकु पर भी फेरा लगा दिया करो । हमें इन्तज़ार है ।

    ReplyDelete
  4. ਖੂਬਸੂਰਤ ਅਤੇ ਸੋਹਣੇ ਵਿਚਾਰ।

    ReplyDelete
  5. ਸਾਡੀ ਸੁਪੀ ਤਾਂ ਬਹੁਤ ਹੀ ਵਧੀਆ ਲਿਖਣ ਲੱਗ ਪਈ ਹੈ, ਗੱਲ ਭਾਵੇਂ ਛੋਟੀ ਜਿਹੀ ਹੀ ਹੈ ਪਰ ਓਸ ਨੂੰ ਵੇਖਣ ਤੇ ਕਹਿਣ ਦਾ ਅੰਦਾਜ਼ ਹਰ ਪੜ੍ਹਨ ਵਾਲ਼ੇ ਨੂੰ ਖਿੱਚ ਪਾਉਂਦਾ ਹੈ।
    ਦੋਵੇਂ ਹਾਇਕੁ ਤੇ ਹਾਇਗਾ ਬਹੁਤ ਹੀ ਸੋਹਣੇ ਨੇ।

    ਸੁਪ੍ਰੀਤ ਤੇਰੇ ਹੋਰ ਹਾਇਕੁਆਂ ਦੀ ਉਡੀਕ ਰਹੇਗੀ !

    ਵਰਿੰਦਰ ਤੇ ਪਰਮ

    ReplyDelete
  6. Anonymous29.9.12

    ਖੂਬਸੂਰਤ........

    ReplyDelete
  7. ਸੁਪ੍ਰੀਤ ਦਾ ਹਾਇਕੂ ਹੱਸਦਾ ਤਰਬੂਜ ਬਹੁਤ ਵਧੀਆ ਲੱਗਾ. ਕਮਾਲ ਦਾ ਚਿਤਰਨ ਹੈ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ