ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Sept 2012

ਪ੍ਰੀਤਾਂ ਦੇ ਵਣਜਾਰੇ


ਸੱਸੀ-ਪੁਨੂੰ

ਰੇਗਿਸਤਾਨ
ਸੱਸੀ ਲੱਭੇ ਪੁੰਨਣ
ਡਾਚੀ ਦੀ ਪੈੜ

ਹੀਰ-ਰਾਂਝਾ

ਟੁੱਟੇ ਦੋ ਤਾਰੇ
ਰੂਹ ਨੂੰ ਮਿਲੀ ਰੂਹ
ਹੀਰ ਰਾਂਝੇ ਦੀ

ਸੋਹਣੀ-ਮਹੀਵਾਲ

ਵਗ਼ੇ ਝਨਾਅ
ਕੱਚੇ ਘੜੇ ਤਰਦੀ
ਪ੍ਰੀਤ ਪੱਕੇਰੀ 

ਮਿਰਜ਼ਾ-ਸਹਿਬਾਂ

ਜੰਡ ਦਾ ਰੁੱਖ
ਅੱਣਖ-ਮੁੱਹਬਤ
ਇਮਤਿਹਾਨ



ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਪਟਿਆਲਾ - ਪੰਜਾਬ

4 comments:

  1. ਸਾਰੇ ਇਸ਼ਕ ਪਿਆਰ ਕਰਣ ਵਾਲਿਆਂ ਦੀਆਂ ਰੂਹਾਂ ਅਜ ਕਿੰਨੀ ਠੰਡ ਪਹੁੰਚੀ ਹੋਵੇਗੀ ॥

    ReplyDelete
  2. ਵੀਰ ਸੁਖਵਿੰਦਰ,
    ਆਪ ਨੇ ਸਦੀਆਂ ਪੁਰਾਣੇ ਪਿਆਰ ਨੂੰ ਹਾਇਕੁ ਦਾ ਨਵਾਂ ਰੂਪ ਦੇ ਕੇ ਇਕ ਅਲਿਹਦਾ ਕਾਰਜ ਕੀਤਾ ਹੈ। ਆਪ ਦੀ ਨਵੀਂ ਸੋਚ ਲਈ ਵਧਾਈ। ਮੇਰੇ ਖਿਆਲ ਨਾਲ ਇਕੱਲੇ-ਇਕੱਲੇ ਹਾਇਕੁ ਦਾ ਸਿਰਲੇਖ ਅਤੇ ਫਿਰ ਇਕ ਸਾਂਝਾ (ਮੁੱਖ)ਸਿਰਲੇਖ ਦੇਣ ਦਾ ਕਾਰਜ ਢੁਕਵਾਂ ਕਾਰਜ ਹੈ ਅਤੇ ਇਹ ਸਿਰਫ਼ ਹਾਇਕੁਕਾਰ ਦੇ ਗੋਚਰੇ ਹੀ ਹੋਣਾ ਚਾਹੀਦਾ ਹੈ। ਇਸ ਨਾਲ ਸਾਰੀ ਪੋਸਟ ਵਿਚ ਇਕਸਾਰਤਾ (Uniformity)ਦਾ ਸੰਕਲਪ ਪੈਦਾ ਹੋਵੇਗਾ।
    ਇਸ ਬਾਰੇ ਭੈਣਜੀ ਹੋਰਾਂ ਦੇ ਵਿਚਾਰਾਂ ਦੀ ਉਡੀਕ ਰਹੇਗੀ।

    ReplyDelete
  3. ਵੈਸੇ ਹਾਇਕੁ ਕਿਸੇ ਸਿਰਲੇਖ ਦਾ ਮੁਥਾਜ ਨਹੀਂ ਹੈ। ਇਹ ਬਿਨਾਂ ਸਿਰਲੇਖ ਤੋਂ ਹੀ ਹੋਣਾ ਚਾਹੀਦਾ ਹੈ,ਪਰ ਫਿਰ ਵੀ ਪਾਠਕਾਂ ਦੀ ਸਹੂਲਤ ਲਈ ਕਿ ਹਾਇਕੁ ਕਿਹੜੇ ਪਾਤਰਾਂ ਦੀ ਗੱਲ ਕਰ ਰਿਹਾ ਹੈ ਵੀਰ ਸੁਖਵਿੰਦਰ ਨੇ ਇਨ੍ਹਾਂ ਨੂੰ ਵੱਖਰੇ-ਵੱਖਰੇ ਸਿਰਲੇਖ ਦੇ ਦਿੱਤੇ ਹਨ।
    ਜਦ ਮੈਂ ਪੋਸਟ ਨੂੰ ਪ੍ਰਕਾਸ਼ਿਤ ਕਰਦੀ ਹਾਂ ਤਾਂ ਕਿਸੇ ਵੀ ਹਾਇਕੁ 'ਚੋਂ ਕੁਝ ਦਿਲ ਖਿੱਚਵੇਂ ਸ਼ਬਦ ਲੈ ਪੋਸਟ ਦਾ ਸਿਰਲੇਖ ਬਣਾ ਦਿੰਦੀ ਹਾਂ। ਹੱਥਲੀ ਪੋਸਟ ਦੇ ਸਿਰਲੇਖ ਲਈ ਮੈਨੂੰ "ਪ੍ਰੀਤਾਂ ਦੇ ਵਣਜਾਰੇ" ਨਾਲੋਂ ਕੋਈ ਹੋਰ ਢੁੱਕਵਾਂ ਸਿਰਲੇਖ ਨਹੀਂ ਲੱਭਾ ਚਾਹੇ ਇਹ ਸ਼ਬਦ ਕਿਸੇ ਵੀ ਹਾਇਕੁ 'ਚ ਕਿਤੇ ਵੀ ਪ੍ਰਯੋਗ ਨਹੀਂ ਹੋਏ। ਪਰ ਸਾਰੇ ਹਾਇਕੁ ਏਸੇ ਗੱਲ ਦੀ ਗਵਾਹੀ ਭਰਦੇ ਜਾਪਦੇ ਨੇ। ਆਸ ਕਰਦੀ ਹਾਂ ਕਿ ਪਾਠਕਾਂ ਨੂੰ ਤੇ ਵੀਰ ਸੁਖਵਿੰਦਰ ਨੂੰ ਏਹ ਸਿਰਲੇਖ ਪਸੰਦ ਆਇਆ ਹੋਵੇਗਾ।

    ਹਰਦੀਪ

    ReplyDelete
  4. Anonymous18.9.12

    ਹਰਦੀਪ ਭੈਣ ਜੀ ਸਿਰਲੇਖ ਬਹੁਤ ਹੀ ਪਿਆਰਾ ਹੈ ।
    ਹਰਦੀਪ ਭੈਣ ਜੀ, ਦਿਲਜੋਧ ਸਰ ਜੀ ਤੇ ਭੁਪਿੰਦਰ ਵੀਰ ਜੀ
    ਆਪ ਸੱਭਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ