ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Sept 2012

ਅੱਖੀਂ ਵਗਦਾ ਮੀਂਹ

1
ਚੰਗੀ ਹੈ ਕਿੰਨੀ  
ਭੁੱਲਣ ਦੀ ਆਦਤ 
ਸਭ ਦੁੱਖਾਂ ਨੂੰ ਦੱਸ 

ਮਨ ਉਡਾਰ 
ਕਰੇ ਅੰਬਰ ਪਾਰ 
ਕਿਓਂ ਦਿਲ ਡਰਦੈ। 

2.
ਪੂੜੇ ਖਾਣੇ ਨੇ 
ਮਹੀਨਾ ਸਾਵਣ ਦਾ 
ਚੁੱਲ੍ਹੇ ਨਾ ਅੱਗ ਬਲੇ 

ਕਿਵੇਂ ਰੋਕਾਂ ਮੈਂ 
ਅੱਖੀਂ ਵਗਦਾ ਮੀਂਹ 
ਛੱਤ ਜੋ ਭੁੱਬੀਂ  ਰੋਵੇ। 



ਡਾ. ਸ਼ਿਆਮ ਸੁੰਦਰ ਦੀਪਤੀ 
( ਅੰਮ੍ਰਿਤਸਰ) 

3 comments:

  1. ਚੰਗੀ ਹੈ ਕਿੰਨੀ
    ਭੁੱਲਣ ਦੀ ਆਦਤ
    ਦੁੱਖਾਂ ਨੂੰ ਦੱਸ


    ਚੰਗੀ ਤੇ ਹੈ ਪਰ ਭੁਲਦੇ ਨਹੀਂ .....

    ਸਾਰੇ ਹੀ ਹਾਇਕੂ ਦਿਲ ਦੇ ਕਰੀਬ ਨੇ ....

    ReplyDelete
  2. Anonymous13.9.12

    ਮਨ ਉਡਾਰ
    ਕਰੇ ਅੰਬਰ ਪਾਰ
    ਦਿਲ ਡਰਦੈ
    ਖੂਬਸੂਰਤ.....

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ