ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Aug 2012

ਖੱਚਰ ਤੋਰ


1.
ਕੁੱਤੇ ਵੀ ਫੇਲ
ਸਾਇਕਲ ਨਕਾਰਾ
ਹੱਸਣ ਬੱਚੇ 
2.
ਧੀਦੋ ਆਇਆ
ਨੈੱਟ ਗਰਮਾਇਆ
ਖੁਸ਼ੀਆਂ ਵੰਡੇ 
3.
ਰਾਂਝਾ ਬੋਲਿਆ
ਇਹ ਨਹੀਂ ਤਾਂ ਹੋਰ
ਖੱਚਰ ਤੋਰ

ਜਨਮੇਜਾ ਸਿੰਘ ਜੌਹਲ
(ਲੁਧਿਆਣਾ)

2 comments:

  1. ਜਨਮੇਜਾ ਜੀ ਦੇ ਸਾਰੇ ਹਾਇਕੁ ਵਧੀਆ ਹਨ, ਪਰ ਇਹ ਹਾਇਕੁ ਬੀਤੇ ਦਿਨਾਂ ਦੀ ਯਾਦ ਦੁਆ ਗਿਆ....
    ਕੁੱਤੇ ਵੀ ਫੇਲ
    ਸਾਇਕਲ ਨਕਾਰਾ
    ਹੱਸਣ ਬੱਚੇ
    ਸੱਚੀਂ ਜਦੋਂ ਸਾਈਕਲ ਦੇ ਕੁੱਤੇ ਫੇਲ ਹੋਣ ਜਾਣੇ ,ਪੈਡਲ ਤਾਂ ਘੁੰਮਦੇ ਰਹਿੰਦੇ ਪਰ ਸਾਈਕਲ ਨੇ ਅੱਗੇ ਟੱਸ ਤੋਂ ਮੱਸ ਨਾ ਹੋਣਾ। ਹੰਭ-ਹਾਰ ਕੇ ਸਾਈਕਲ ਰੋੜਨਾ ਹੀ ਪੈਂਦਾ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ