ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Aug 2012

ਲੁਕਣ ਮੀਚੀ

1.
ਲੰਬੀ ਜਾਪਦੀ 
ਰਾਂਝਿਆ ਵੇ ਵਾਪਸੀ 
ਹੋਵੇਗੀ ਕਦੋਂ....?


2. 
ਪੰਛੀ ਪ੍ਰੀਤ ਦਾ
ਉੱਡ ਗਿਆ ਏ ਕਿਤੇ
ਨਾਲ ਹਵਾਵਾਂ 

3.
ਵਿੱਛੜੇ ਮੇਲੇ 
ਜ਼ਿੰਦਗੀ ਦੇ ਵਿਹੜੇ 
ਲੁੱਕਣ ਮੀਚੀ 

4.
ਸਾਰੀ ਉਮਰੇ 
ਰੁੱਖ ਦੋ ਲਫਜ਼ਾਂ ਦੇ 
ਖਿੜੇ ਨਾ 
ਰੱਬਾ  

5.
ਧਰਮ ਉਹ 
ਪਹਿਨ ਕੇ ਜਿਸ ਨੂੰ 
ਬਣੇ ਤੂੰ ਬੰਦਾ 


ਹਰਕੀਰਤ 'ਹੀਰ' 
ਗੁਵਾਹਾਟੀ-(ਗੁਹਾਟੀ) ਅਸਾਮ 

6 comments:

  1. ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ ......

    'ਜੀ ' ਇਸ ਕਰਕੇ ਕੀ ਸੰਪਾਦਕ ਹਮੇਸਾ ਰਚਨਾਕਾਰ ਤੋਂ ਵੱਡਾ ਹੁੰਦਾ ਹੈ ....
    ਤੇ ਤੁਸੀਂ ਇਕ ਇਜ੍ਜ਼ਾਤਦਾਰ ਪੋਸਟ ਤੇ ਬੈਠੇ ਹੋ .....

    ReplyDelete
  2. ਹਰਕੀਰਤ ਭੈਣ,
    ਹਾਇਕੁ-ਲੋਕ ਨਾਲ਼ ਸਾਂਝ ਬਨਾਉਣ ਲਈ ਬਹੁਤ-ਬਹੁਤ ਸ਼ੁਕਰੀਆ। ਅਸਾਮ 'ਚ ਬੈਠ ਕੇ ਪੰਜਾਬੀ ਮੰਚ ਨਾਲ਼ ਜੁੜਨਾ ਬਹੁਤ ਚੰਗਾ ਲੱਗਾ। ਵੈਸੇ ਹੈਰਾਨੀ ਨਹੀਂ ....ਕਿਉਂ ਜੋ ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ਪੰਜਾਬੀ ਨੂੰ ਜਿਉਂਦਾ ਰੱਖਣ ਲਈ ਕੰਮ ਕਰਦੇ ਹੀ ਰਹਿੰਦੇ ਹਨ। ਇਹੀ ਫਿਤਰਤ ਹਰਕੀਰਤ ਨੂੰ ਹਾਇਕੁ-ਲੋਕ ਲੈ ਆਈ। ਭਾਵੇਂ ਓਸ ਦੇ ਆਵਦੇ ਹਿੰਦੀ ਬਲਾਗਾਂ ਦੇ ਨਾਲ਼-ਨਾਲ਼ ਪੰਜਾਬੀ ਬਲਾਗ ਵੀ ਹਨ। ਪਰ ਹਾਇਕੁ ਜਗਤ ਨਾਲ਼ ਹੁਣੇ-ਹੁਣੇ ਜੁੜੀ ਹੈ....ਪਹਿਲਾਂ ਹਿੰਦੀ ਹਾਇਕੁ ਤੇ ਹੁਣ ਪੰਜਾਬੀ ਹਾਇਕੁ ।

    ਸੰਪਾਦਕ ਵੀ ਰਚਨਾਕਾਰ ਹੀ ਤਾਂ ਹੈ...ਬੱਸ ਫ਼ਰਕ ਐਨਾ ਹੀ ਹੈ ਕਿ ਓਹ ਮੰਚ ਦਾ ਸੰਚਾਲਨ ਕਰਦਾ ਹੈ ਜਦੋਂ ਬਾਕੀ ਸਾਰੇ ਰਚਨਾਕਾਰ ਆਪਣੀ-ਆਪਣੀ ਗੱਲ ਕਹਿਣ ਆਉਂਦੇ ਨੇ। ਇਸ ਪੱਖੋਂ ਅਸੀਂ ਸਾਰੇ ਬਰਾਬਰ ਹੀ ਹਾਂ। ਪਾਠਕਾਂ ਤੇ ਰਚਨਾਕਾਰ ਸਾਥੀਆਂ ਦਾ ਮਿਲ਼ਦਾ ਪਿਆਰ ਹਰ ਦਿਨ ਨੂੰ ਨੱਕੋ-ਨੱਕ ਭਰ ਦਿੰਦਾ ਹੈ ਤੇ ਏਹੀ ਪਿਆਰ ਹੀ ਤਾਂ ਹੈ ਜੇ ਅਸੀਂ ਏਸ ਜੱਗ 'ਤੇ ਕਮਾ ਲਿਆ ਸਮਝੋ ਦੁਨੀਆਂ ਦੀ ਸਾਰੀ ਦੌਲਤ ਸਾਡੀ ਝੋਲ਼ੀ ਪੈ ਗਈ।

    ਵਿਛੜੇ ਮੇਲੇ
    ਜ਼ਿੰਦਗੀ ਦੇ ਵਿਹੜੇ
    ਲੁਕਣ ਮੀਚੀ

    ਮੇਲੇ 'ਚ ਵਿਛੜੇ ਅਸੀਂ ਹਾਇਕੁ ਲੋਕ 'ਤੇ ਆ ਮਿਲ਼ੇ।

    ਹਰਦੀਪ


    ReplyDelete
    Replies
    1. ਹਰਦੀਪ ਜੀ ਤੁਸੀਂ ਵੀ ਤੇ ਇਤਨੀ ਦੁਰ ਬੈਠ ਪੰਜਾਬੀ ਨੂੰ ਜਿਉਂਦਾ ਰਖਿਆ ਹੈ ....
      ਮੈਂ ਤੇ ਪੰਜਾਬੀ ਘਰੇ ਸਿਖੀ ...ਬੜੀ ਭੈਣ ਦੇ ਖ਼ਤ ਪੜਨ ਵਾਸਤੇ ਉਹ ਪੰਜਾਬ ਮਾਮੇਆਂ ਕੋਲ ਰਿਹਾ ਕਰਦੀ ਸੀ ....
      ਤੇ ਫੇਰ ਨਾਨਕ ਸਿੰਘ ਦੇ ਨਾਵਲਾਂ ਦਾ ਚਾਹ ਚੜ ਗਿਆ ....

      Delete
  3. ਖੂਬਸੂਰਤ ਜੀ।

    ReplyDelete
  4. interesting ideas

    ReplyDelete
  5. Anonymous28.8.12

    ਖੂਬਸੂਰਤ ਹਾਇਕੁ.......

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ