ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jul 2012

ਪਹਿਲਾ-ਛੱਲਾ


1.
ਤਪੀ ਧਰਤੀ 
ਆ ਪਿਆ ਲੱਛੇਦਾਰ
ਪਹਿਲਾ-ਛੱਲਾ

 2.

ਬੱਦਲ ਗੱਜੇ
ਆਸਮਾਨੀ ਬਿਜਲੀ
ਧਰਤੀ ਚੁੰਮੇ

 3.

ਭਿੱਜੀ ਜੁਲਫ਼
ਤਿੱਪ-ਤਿੱਪ ਡਿੱਗੀਆਂ
ਇਕ ਦੋ ਬੂੰਦਾਂ

 4.

ਛੱਤੜੀ ਉਤੇ
ਛਿੱਟਾਂ ਦੀ ਕਿੜ-ਕਿੜ
ਸਾਉਣ ਵਰ੍ਹੇ

5. 

ਚੜ੍ਹਦੀ ਪੀਂਘ
ਲਿਫ਼ੇ ਪਿਆ ਟਾਹਣ
ਸਾਉਣ ਵਿੱਚ

 6.

ਪੁੱਤ ਸ਼ਰਾਬੀ
ਬਾਪੂ ਵੱਟਾਂ ਚੋਪੜੇ
ਛੱਨ 'ਤੇ ਛਿੱਟਾਂ
ਭੂਪਿੰਦਰ ਸਿੰਘ
(ਨਿਊਯਾਰਕ)

4 comments:

  1. ਜਗਦੀਪ ਸਿੰਘ17.7.12

    ਪਹਿਲੀ ਵਾਰ ਏਥੇ ਆਉਣਾ ਹੋਇਆ। ਬਹੁਤ ਹੀ ਵਧੀਆ ਲੱਗਾ।
    ਹਾਇਕੁ-ਲੋਕ ਵਧੀਆ ਉਪਰਾਲਾ ਹੈ। ਸੰਪਾਦਕ ਵਧਾਈ ਦਾ ਪਾਤਰ ਹੋ।
    ਛੱਤੜੀ ਉਤੇ
    ਛਿੱਟਾਂ ਦੀ ਕਿੜ-ਕਿੜ
    ਸਾਉਣ ਵਰ੍ਹੇ
    ਸੱਚੀਂ ਛਿੱਟਾਂ ਦੀ ਕਿੜ-ਕਿੜ ਸੁਣਾਈ ਦੇਣ ਲੱਗੀ।
    ਵਧੀਆ ਹਾਇਕੁ !
    ਭੂਪਿੰਦਰ ਜੀ ਨੂੰ ਵਧਾਈ।

    ਜਗਦੀਪ ਸਿੰਘ

    ReplyDelete
  2. ਸਾਉਣ ਮਹੀਨੇ ਦੇ ਵਧੀਆ ਹਾਇਕੁ
    ਤਪੀ ਧਰਤੀ
    ਆ ਪਿਆ ਲੱਛੇਦਾਰ
    ਪਹਿਲਾ-ਛੱਲਾ

    ਤਪੀ ਧਰਤੀ ਨੂੰ ਠਾਰਦਾ ਲੱਛੇਦਾਰ ਹਾਇਕੁ !

    ਵਰਿੰਦਰਜੀਤ

    ReplyDelete
  3. ਹਾੜ ਦੀ ਗਰਮੀ ਤੋਂ ਬਾਅਦ ਸਾਉਣ ਦੀਆਂ ਪਹ੍ਲੀਆਂ ਫੂਆਰਾਂ ਦਾ ਜ਼ਿਕਰ ਆਪ ਦੀ ਕਾਵ ਕਲਾ ਨੂੰ ਹੋਰ ਨਿਖਾਰ ਗਇਆ ਹੈ...
    ਸ਼ੁਭ ਕਾਮਨਾਵਾ|

    ReplyDelete
  4. Anonymous13.8.12

    ਖੂਬਸੂਰਤ ਹਾਇਕੂ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ